ਘੱਟ-ਗਿਣਤੀਆਂ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਵਾਲੇ ਉਮੀਦਵਾਰਾਂ ਨੂੰ ਹਮਾਇਤ ਦੇਵਾਂਗੇ
Published : Feb 5, 2020, 8:12 am IST
Updated : Feb 5, 2020, 8:12 am IST
SHARE ARTICLE
Photo
Photo

ਸਰਨਾ ਭਰਾਵਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਅਤੇ ਕਾਂਗਰਸ ਨੂੰ ਹਮਾਇਤ ਦੇਣ ਦਾ ਕੀਤਾ ਐਲਾਨ

ਨਵੀਂ ਦਿੱਲੀ (ਅਮਨਦੀਪ ਸਿੰਘ):  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਘੱਟ ਗਿਣਤੀਆਂ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀਆਂ ਪਾਰਟੀਆਂ/ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।

Paramjit Singh SarnaParamjit Singh Sarna

ਦਿੱਲੀ ਵਿਚ ਸੱਦੀ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ, “ਭਾਵੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਸਾਡੇ ਨਾਲ ਮੁਲਾਕਾਤ ਕਰ ਕੇ ਗਏ ਹਨ, ਪਰ ਰੁਝੇਵਿਆਂ ਕਰ ਕੇ ਕੇਜਰੀਵਾਲ ਹਮਾਇਤ ਲੈਣ ਨਹੀਂ ਆ ਸਕੇ, ਪਰ ਸਾਡੀ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਸਾਡੇ ਮੈਂਬਰ 'ਆਪ' ਨਾਲ ਜੁੜੇ ਹੋਏ ਹਨ'।

Arvind KejriwalPhoto

'ਉਹ ਆਪ ਵਿਧਾਇਕਾਂ ਨੂੰ ਹਮਾਇਤ ਦੇਣ ਲਈ ਆਜ਼ਾਦ ਹਨ, ਨਾਲ ਹੀ ਅਸੀ ਅਰਵਿੰਦਰ ਸਿੰਘ ਲਵਲੀ ਤੇ ਗੁਰਚਰਨ ਸਿੰਘ ਰਾਜੂ (ਦੋਵੇਂ ਕਾਂਗਰਸੀ ਉਮੀਦਵਾਰ) ਨੂੰ ਹਮਾਇਤ ਦੇਵਾਂਗੇ।'' ਸ.ਪਰਮਜੀਤ ਸਿੰਘ ਸਰਨਾ ਨੇ ਭਾਜਪਾ ਦਾ ਨਾਂਅ ਲਏ ਬਿਨਾਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਦਾ ਚੇਤਾ ਕਰਾਉਂਦਿਆਂ ਕਿਹਾ, “ਜਿਸ ਪਾਰਟੀ ਨਾਲ ਬਾਦਲਾਂ ਦੀ ਸਾਂਝ ਹੈ ਅਸੀ ਉਸ ਨੂੰ ਹਮਾਇਤ ਨਹੀਂ ਦੇ ਸਕਦੇ।

Sarna BrothersPhoto

ਦੇਸ਼ ਦਾ ਮਾਹੌਲ ਪਹਿਲਾਂ ਹੀ ਸੱਭ ਨੂੰ ਪਤਾ ਹੈ। ਸਾਡੀ ਤਰਜੀਹ ਹੈ ਕਿ ਕੇਂਦਰ ਤੇ ਦਿੱਲੀ ਵਿਚ ਉਹ ਪਾਰਟੀ ਸਰਕਾਰ ਬਣਾਏ ਜੋ ਘੱਟ ਗਿਣਤੀਆਂ ਦੇ ਹੱਕਾਂ ਵਿਚ ਹੋਵੇ।''
ਸ.ਢੀਂਡਸਾ, ਟਕਸਾਲੀਆਂ ਤੇ ਜੀ.ਕੇ. ਵਲੋਂ ਭਾਜਪਾ ਨੂੰ ਹਮਾਇਤ ਦੇ ਸਵਾਲ 'ਤੇ ਸਰਨਾ ਨੇ ਕਿਹਾ,''ਅਸੀ ਉਨ੍ਹਾਂ ਨਾਲ ਉਸੇ ਮੰਚ (ਬਾਦਲ ਵਿਰੋਧੀ ਮੰਚ) 'ਤੇ ਇਕੱਠੇ ਸੀ, ਭਾਜਪਾ ਨੂੰ ਹਮਾਇਤ ਦੇਣ ਦੇ ਫ਼ੈਸਲੇ ਨਾਲ ਨਹੀਂ ਹਾਂ।'' 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement