ਕੋਵਿਡ-19 ਦੀਆਂ ਮਿਲੀਆਂ ਦੋ ਨਵੀਆਂ ਉਪ-ਕਿਸਮਾਂ - ਐਕਸ.ਬੀ.ਬੀ. ਅਤੇ ਐਕਸ.ਬੀ.ਬੀ.1, ਮੁੰਬਈ 'ਚ ਮਿਲੇ ਮਰੀਜ਼
Published : Nov 4, 2022, 3:04 pm IST
Updated : Nov 4, 2022, 3:04 pm IST
SHARE ARTICLE
Mumbai: Omicron sub-variants XBB cases found
Mumbai: Omicron sub-variants XBB cases found

ਤੇਜ਼ੀ ਨਾਲ ਫ਼ੈਲਦੀਆਂ ਹਨ Covid-19 ਦੀਆਂ ਨਵੀਆਂ ਕਿਸਮਾਂ

 

ਮੁੰਬਈ - ਕੋਰੋਨਾ ਵਾਇਰਸ ਦੇ ਓਮਨੀਕਰੋਨ ਉਪ-ਕਿਸਮ ਦੇ ਪੀੜਤਾਂ ਨਾਲ ਮੁੜ ਕਾਰਨ ਵਧ ਰਹੇ ਕੋਵਿਡ-19 ਦੇ ਮਾਮਲਿਆਂ ਦੀ ਵਧਦੀ ਚਿੰਤਾ ਦੇ ਵਿਚਕਾਰ, ਮੁੰਬਈ ਤੋਂ ਆਈ ਇੱਕ ਨਵੀਨਤਮ ਰਿਪੋਰਟ ਵਿੱਚ ਪਹਿਲੀ ਵਾਰ ਸ਼ਹਿਰ ਵਿੱਚ ਦੋ ਬਹੁਤ ਜ਼ਿਆਦਾ ਲਾਗ ਵਾਲੀਆਂ ਉਪ-ਕਿਸਮਾਂ ਐਕਸ.ਬੀ.ਬੀ. (XBB) ਅਤੇ ਐਕਸ.ਬੀ.ਬੀ.1 (XBB.1) ਨਾਲ ਪੀੜਤ ਮਰੀਜ਼ ਮਿਲਿਆ ਹੈ।

ਇਹੀ ਨਹੀਂ, ਇੱਥੇ ਇਹ ਵੀ ਵਰਨਣਯੋਗ ਹੈ ਕਿ ਮਰੀਜ਼ ਕੋਰੋਨਾ ਦੀ ਮਾਰ ਹੇਠ ਪਹਿਲੀ ਜਾਂ ਦੂਜੀ ਵਾਰ ਨਹੀਂ ਆਇਆ, ਬਲਕਿ ਇਹ ਉਸ ਦਾ ਲੰਘੇ 31 ਮਹੀਨਿਆਂ 'ਚ ਚੌਥਾ ਸੰਕਰਮਣ ਹੈ। ਇਸ ਵਾਰ ਸਾਹਮਣੇ ਆਏ 234 ਕੋਰੋਨਾ ਮਾਮਲਿਆਂ ਵਿੱਚੋਂ ਲਗਭਗ 30 ਫ਼ੀਸਦੀ ਕੇਸ ਐਕਸ.ਬੀ.ਬੀ. ਅਤੇ ਐਕਸ.ਬੀ.ਬੀ.1 ਨਾਲ ਸੰਬੰਧਿਤ ਹਨ।

ਇਹਨਾਂ ਵਿੱਚੋਂ ਇੱਕ ਐਕਸਬੀਬੀ ਨਾਲ ਪੀੜਤ ਮਰੀਜ਼ ਦੀ ਪਛਾਣ ਦਿੱਲੀ ਦੀ ਇੱਕ 62 ਸਾਲਾ ਡਾਕਟਰ ਵੀਨਾ ਅਗਰਵਾਲ ਵਜੋਂ ਹੋਈ ਹੈ। ਡਾਕਟਰ ਅਗਰਵਾਲ ਦੇ ਲਏ ਗਏ ਨਮੂਨਿਆਂ ਦਾ ਚਾਰੋਂ ਵਾਰ ਅਧਿਐਨ ਕੀਤਾ ਗਿਆ, ਅਤੇ ਸਬੂਤ ਹਨ ਕਿ ਪਹਿਲਾਂ ਵੁਹਾਨ ਤੋਂ ਆਈ ਲਾਗ, ਫ਼ੇਰ ਯੂਕੇ ਤੋਂ ਆਏ ਅਲਫ਼ਾ ਸੰਕਰਮਣ, ਉਸ ਤੋਂ ਬਾਅਦ ਡੈਲਟਾ ਦੁਆਰਾ ਅਤੇ ਹੁਣ ਐਕਸ.ਬੀ.ਬੀ. ਨਾਲ ਸੰਕਰਮਿਤ ਹੋਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement