ਦਿੱਲੀ ਦੇ ਸਿਹਤ ਮੰਤਰੀ ਨੇ ਮੰਨਿਆ, ਦਿੱਲੀ 'ਚ ਆ ਚੁਕੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ
Published : Nov 4, 2020, 7:33 pm IST
Updated : Nov 4, 2020, 7:33 pm IST
SHARE ARTICLE
Corona Virus
Corona Virus

ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ ਮਿਲੇ ਸਨ 6725 ਕੋਰੋਨਾ ਮਰੀਜ਼

ਨਵੀਂ ਦਿੱਲੀ, 4 ਨਵੰਬਰ: ਦੇਸ਼ ਦੀ ਰਾਜਧਾਨੀ 'ਚ ਕੋਰੋਨਾ ਵਾਇਰਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਮਾਮਲਿਆਂ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿਤੇ ਹਨ। ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ 6,725 ਕੋਰੋਨਾ ਮਰੀਜ਼ ਮਿਲੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਕੇਜਰੀਵਾਲ ਸਰਕਾਰ ਨੇ ਬੁਧਵਾਰ ਨੂੰ ਮੰਨਿਆ ਕਿ ਦਿੱਲੀ 'ਚ ਵਾਇਰਸ ਦੀ ਤੀਜੀ ਲਹਿਰ ਆ ਚੁਕੀ ਹੈ।

corona samplecorona sample

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦਾ ਕਾਰਨ ਦਿੱਲੀ 'ਚ ਲਗਭਗ 6,800 ਬੈੱਡਾਂ 'ਤੇ ਕਬਜ਼ਾ ਹੈ ਜਦਕਿ ਕੁਲ 9 ਹਜ਼ਾਰ ਉਪਲੱਬਧ ਹਨ। ਅਸੀਂ ਇਸ ਨੂੰ ਕੋਰੋਨਾ ਦੇ ਮਾਮਲਿਆਂ ਦੀ ਤੀਜੀ ਲਹਿਰ ਕਹਿ ਸਕਦੇ ਹਾਂ ਪਰ ਅਸੀਂ ਪਿਛਲੇ 15 ਦਿਨਾਂ 'ਚ ਪ੍ਰੀਖਣ 'ਤੇ ਧਿਆਨ ਕੇਂਦਰਿਤ ਕੀਤਾ ਹੈ, ਇਸ ਲਈ ਫੈਲਾਅ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

CoronaCorona

ਉਨ੍ਹਾਂ ਕਿਹਾ ਕਿ ਅਸੀਂ ਨਿਜੀ ਹਸਪਤਾਲਾਂ 'ਚ 80 ਫ਼ੀਸਦੀ ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਕੀਤੇ ਸਨ ਜਿਸ ਨੂੰ ਹਾਈ ਕੋਰਟ ਨੇ ਰੋਕ ਦਿਤਾ ਸੀ। ਇਸ ਲਈ ਹੁਣ ਸੁਪਰੀਮ ਕੋਰਟ ਜਾ ਰਹੇ ਹਾਂ, ਕਿਉਂਕਿ ਮੁੱਖ ਮੁੱਦਾ ਆਈ.ਸੀ.ਯੂ. ਬੈੱਡ ਦੀ ਉਪਲੱਬਧਤਾ ਦਾ ਹੈ।

Corona Virus Corona Virus

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਅਨੁਸਾਰ, ਦਿੱਲੀ 'ਚ ਮੰਗਲਵਾਰ ਨੂੰ ਇਕ ਦਿਨ 'ਚ 6,725 ਪੀੜਤ ਮਰੀਜ਼ ਮਿਲੇ ਹਨ। ਇਨ੍ਹਾਂ ਨਵੇਂ ਮਰੀਜ਼ਾਂ ਨਾਲ ਦਿੱਲੀ 'ਚ ਹੁਣ ਤਕ 4 ਲੱਖ ਤੋਂ ਵੱਧ ਕੋਰੋਨਾ ਪੀੜਤ ਹੋ ਚੁਕੇ ਹਨ। ਦਿੱਲੀ 'ਚ ਪਹਿਲੀ ਵਾਰ ਇਕ ਦਿਨ 'ਚ ਸਾਢੇ 6 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪੀੜਤ ਮਿਲੇ ਹਨ। ਉਥੇ ਹੀ ਮੰਗਲਵਾਰ ਨੂੰ 48 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਵੀ ਹੋਈ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement