ਬਾਲੀਵੁਡ ਅਦਾਕਾਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ
Published : Nov 4, 2020, 10:54 pm IST
Updated : Nov 4, 2020, 10:54 pm IST
SHARE ARTICLE
image
image

ਬਾਲੀਵੁਡ ਅਦਾਕਾਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ

ਨਵੀਂ ਦਿੱਲੀ, 4 ਨਵੰਬਰ”: ਸਾਲ 2020 ਬਾਲੀਵੁਡ ਫ਼ਿਲਮ ਇੰਡਸਟਰੀ ਲਈ ਬੇਹੱਦ ਮਾੜਾ ਰਿਹਾ ਹੈ। ਹੁਣ ਬਾਲੀਵੁਡ ਐਕਟਰ ਫ਼ਰਾਜ਼ ਖ਼ਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕਾਫੀ ਦਿਨੋਂ ਤੋਂ ਬੀਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪੂਜਾ ਭੱਟ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿਤੀ ਹੈ। ਫ਼ਰਾਜ਼ ਦੀ ਮੌਤ ਦੀ ਖ਼ਬਰ ਨੇ ਉਸ ਦੇ ਪਰਵਾਰ, ਪ੍ਰਸ਼ੰਸਕਾਂ ਅਤੇ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲਾ ਦਿਤੀ ਹੈ।


ਅਦਾਕਾਰ ਦੀ ਮੌਤ ਇੰਡਸਟਰੀ ਲਈ ਇਕ ਵੱਡਾ ਝਟਕਾ ਹੈ। ਬਾਲੀਵੁਡ ਅਭਿਨੇਤਾ ਫ਼ਰਾਜ਼ ਖ਼ਾਨ ਦੀ ਮੌਤ ਤੋਂ ਬਾਅਦ ਪੂਜਾ ਭੱਟ ਨੇ ਟਵੀਟ ਕਰਕੇ ਅਪਣਾ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਲਿਖਿਆ, 'ਮੈਂ ਇਸ ਖ਼ਬਰ ਨੂੰ ਭਾਰੀ ਦਿਲ ਨਾਲ ਸਾਂਝਾ ਕਰ ਰਹੀ ਹਾਂ ਕਿ ਫ਼ਰਾਜ਼ ਖ਼ਾਨ ਹੁਣ ਸਾਡੇ ਸਾਰਿਆਂ ਨੂੰ ਛੱਡ ਗਏ ਹਨ।


ਇਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਤੁਹਾਡੀ ਸਭ ਮਦਦ ਅਤੇ ਆਸ਼ੀਰਵਾਦ ਦਾ ਧਨਵਾਦ। ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਕਿਰਪਾ ਕਰਕੇ ਪਰਵਾਰ ਨੂੰ ਅਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿਚ ਰੱਖੋ। ਉਸ ਨੇ ਇਕ ਖਾਲੀਪਨ ਛੱਡ ਦਿਤਾ ਹੈ।   (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement