ਪਾਕਿ ਮਹਿਲਾ ਨੂੰ 35 ਸਾਲ ਬਾਅਦ ਮਿਲੀ ਭਾਰਤੀ ਨਾਗਰਿਕਤਾ
Published : Oct 4, 2019, 12:25 pm IST
Updated : Apr 10, 2020, 12:15 am IST
SHARE ARTICLE
Pakistani woman gets Indian citizenship after 35 years
Pakistani woman gets Indian citizenship after 35 years

ਪਾਕਿਸਤਾਨੀ ਮਹਿਲਾ ਨੂੰ ਅਪਲਾਈ ਕਰਨ ਤੋਂ 35 ਸਾਲ ਬਾਅਦ ਆਖ਼ਿਰਕਾਰ ਭਾਰਤੀ ਨਾਗਰਿਕਤਾ ਮਿਲ ਗਈ।

ਮੁਜ਼ੱਫਰਨਗਰ: ਪਾਕਿਸਤਾਨੀ ਮਹਿਲਾ ਨੂੰ ਅਪਲਾਈ ਕਰਨ ਤੋਂ 35 ਸਾਲ ਬਾਅਦ ਆਖ਼ਿਰਕਾਰ ਭਾਰਤੀ ਨਾਗਰਿਕਤਾ ਮਿਲ ਗਈ। ਔਰਤ ਦਾ ਵਿਆਹ ਮੁਜ਼ੱਫਰਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਸੀ ਅਤੇ ਇੰਨੇ ਸਾਲ ਤੱਕ ਉਹ ਲੰਬੇ ਸਮੇਂ ਦੇ ਵੀਜ਼ੇ ‘ਤੇ ਇੱਥੇ ਰਹਿ ਰਹੀ ਸੀ। ਇਕ ਸਥਾਨਕ ਖੁਫੀਆ ਅਧਿਕਾਰੀ ਮੁਤਾਬਕ 55 ਸਾਲ ਦੀ ਜ਼ੁਬੇਦਾ ਦਾ 35 ਸਾਲ ਪਹਿਲਾਂ ਇੱਥੇ ਯੋਗਿੰਦਰਪੁਰ ਇਲਾਕੇ ਦੇ ਨਿਵਾਸੀ ਸਈਦ ਮੁਹੰਮਦ ਜਾਵੇਦ ਨਾਲ ਵਿਆਹ ਹੋਇਆ ਸੀ।

ਜ਼ੁਬੇਦਾ ਨੇ ਵਿਆਹ ਤੋਂ ਤੁਰੰਤ ਬਾਅਦ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਸੀ ਪਰ ਕੁੱਝ ਕਾਨੂੰਨੀ ਅਧਾਰਾਂ ‘ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ।ਅਧਿਕਾਰੀ ਨੇ ਦੱਸਿਆ ਕਿ ਸਾਲ 1994 ਤੋਂ ਬਾਅਦ ਉਹ ਦੇਸ਼ ਵਿਚ ਲੰਬੇ ਸਮੇਂ ਦੇ ਵੀਜ਼ੇ ‘ਤੇ ਰਹਿ ਰਹੀ ਸੀ ਅਤੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਉਸ ਨੂੰ ਭਾਰਤੀ ਨਾਗਰਿਕਤਾ ਮਿਲੀ।

ਹੁਣ ਉਹ ਅਧਾਰ ਕਾਰਡ, ਰਾਸ਼ਨ ਕਾਰਡ ਅਤੇ ਵੋਟਿੰਗ ਕਾਰਡ ਲਈ ਅਪਲਾਈ ਕਰ ਸਕਦੀ ਹੈ। ਇਸ ਔਰਤ ਦੀਆਂ ਦੋ ਲੜਕੀਆਂ ਹਨ- 30 ਸਾਲ ਦੀ ਰੁਮੇਸ਼ਾ ਅਤੇ 26 ਸਾਲ ਦੀ ਜ਼ੁਮੇਸ਼ਾਂ। ਦੋਵੇਂ ਲੜਕੀਆਂ ਦੇ ਵਿਆਹ ਹੋ ਚੁੱਕੇ ਹਨ।ਅਧਿਕਾਰਕ ਅੰਕੜਿਆਂ ਅਨੁਸਾਰ, ਭਾਰਤੀ ਨਾਗਰਿਕਾਂ ਨਾਲ ਵਿਆਹ ਕਰ ਕੇ ਲਗਭਗ 25 ਪਾਕਿਸਤਾਨੀ ਔਰਤਾਂ ਲੰਬੇ ਸਮੇਂ ਦੇ ਵੀਜ਼ੇ ‘ਤੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਰਹਿ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement