ਹਰਿਆਣਾ CET ਪ੍ਰੀਖਿਆ ਤੋਂ ਪਹਿਲਾਂ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਹੈਕ
Published : Aug 4, 2023, 2:17 pm IST
Updated : Aug 4, 2023, 2:17 pm IST
SHARE ARTICLE
Image: For representation purpose only.
Image: For representation purpose only.

ਹੈਦਰਾਬਾਦ ਤੋਂ ਸੱਦੇ ਗਏ ਆਈ.ਟੀ. ਮਾਹਰ

 

ਚੰਡੀਗੜ੍ਹ: 5 ਅਤੇ 6 ਅਗਸਤ ਨੂੰ ਹੋਣ ਵਾਲੀ ਸਕਰੀਨਿੰਗ ਪ੍ਰੀਖਿਆ ਤੋਂ ਪਹਿਲਾਂ ਵੀਰਵਾਰ ਨੂੰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਹੈਕ ਕਰ ਲਈ ਗਈ। ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ 10 ਘੰਟੇ ਤਕ ਸਾਈਟ ਹੈਕ ਹੋਣ ਕਾਰਨ ਉਮੀਦਵਾਰਾਂ ਦਾ ਡਾਟਾ ਓਵਰਲੈਪ ਹੋ ਗਿਆ। ਲੜਕਿਆਂ ਦੇ ਰਜਿਸਟ੍ਰੇਸ਼ਨ ਨੰਬਰ 'ਤੇ ਲੜਕੀਆਂ ਦੀ ਫੋਟੋ ਮਿਲ ਰਹੀ ਹੈ ਤਾਂ ਕਿਤੇ ਕਿਸੇ ਉਮੀਦਵਾਰ ਦਾ ਨਾਂਅ-ਪਤਾ ਬਦਲ ਦਿਤਾ ਗਿਆ। ਕਮਿਸ਼ਨ ਨੇ ਤੁਰਤ ਆਈ.ਆਈ.ਟੀ. ਹੈਦਰਾਬਾਦ ਤੋਂ ਆਈ.ਟੀ. ਮਾਹਰ ਨੂੰ ਬੁਲਾਇਆ। ਮਾਹਰਾਂ ਨੇ ਰਾਤ 8 ਵਜੇ ਸਾਈਟ ਨੂੰ ਸੰਭਾਲ ਲਿਆ।

ਇਹ ਵੀ ਪੜ੍ਹੋ: ਕੇਰਲ ਦੇ ਰਹਿਣ ਵਾਲੇ ਜਿਤਿਨ ਵਿਜਯਨ ਨੇ 42,431 ਫੁੱਟ ਦੀ ਉਚਾਈ ਤੋਂ ਮਾਰੀ ਛਾਲ 

ਦੂਜੇ ਪਾਸੇ ਸਾਈਟ ਹੈਕ ਹੋਣ ਕਾਰਨ ਹਜ਼ਾਰਾਂ ਉਮੀਦਵਾਰਾਂ ਨੂੰ ਐਡਮਿਟ ਕਾਰਡ ਲੈਣ ਵਿਚ ਦਿੱਕਤ ਆਈ। ਕਈ ਉਮੀਦਵਾਰਾਂ ਨੇ ਐਚ.ਐਸ.ਐਸ.ਸੀ. ਦਫ਼ਤਰ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ। ਦਫ਼ਤਰ ਦੇ ਬਾਹਰ ਵੀ ਸੈਂਕੜੇ ਉਮੀਦਵਾਰ ਪਹੁੰਚ ਗਏ। ਜ਼ਿਆਦਾਤਰ ਸਮੱਸਿਆ ਇਹ ਸੀ ਕਿ ਜਦੋਂ ਉਮੀਦਵਾਰ ਵੈੱਬਸਾਈਟ 'ਤੇ ਐਡਮਿਟ ਕਾਰਡ ਡਾਊਨਲੋਡ ਕਰਦੇ ਹਨ ਤਾਂ ਰੋਲ ਨੰਬਰ 'ਤੇ ਕਿਸੇ ਹੋਰ ਦੀ ਫੋਟੋ ਦਿਖਾਈ ਦਿੰਦੀ ਹੈ ਅਤੇ ਪਤਾ ਵੀ ਬਦਲਿਆ ਗਿਆ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ: BSF ਜਵਾਨਾਂ ਨੇ ਸਰਹੱਦੀ ਪਿੰਡ ’ਚੋਂ ਜ਼ਬਤ ਕੀਤੀ 2 ਕਿਲੋਗ੍ਰਾਮ ਹੈਰੋਇਨ

61 ਹਜ਼ਾਰ ਉਮੀਦਵਾਰ ਦੇਣਗੇ ਪ੍ਰੀਖਿਆ

56 ਅਤੇ 57 ਸ਼੍ਰੇਣੀਆਂ ਲਈ ਸਕਰੀਨਿੰਗ ਪ੍ਰੀਖਿਆਵਾਂ 5 ਅਤੇ 6 ਅਗਸਤ ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨਾਂ ਵਿਚ ਹੋਣੀਆਂ ਹਨ। ਸ਼੍ਰੇਣੀ 56 ਵਿਚ 33,233 ਅਤੇ ਸ਼੍ਰੇਣੀ 57 ਵਿਚ 28,108 ਉਮੀਦਵਾਰ ਹਨ। ਪੰਚਕੂਲਾ, ਕੁਰੂਕਸ਼ੇਤਰ, ਕਰਨਾਲ ਅਤੇ ਹਿਸਾਰ ਵਿਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿਚ ਕਰੀਬ 61 ਹਜ਼ਾਰ ਉਮੀਦਵਾਰ ਭਾਗ ਲੈਣਗੇ। ਪੰਚਕੂਲਾ ਵਿਚ 29, ਕੁਰੂਕਸ਼ੇਤਰ ਵਿਚ 25, ਕਰਨਾਲ ਵਿਚ 34 ਅਤੇ ਹਿਸਾਰ ਵਿਚ 29 ਕੇਂਦਰ ਹੋਣਗੇ।

ਇਹ ਵੀ ਪੜ੍ਹੋ: ਵਿਵਾਦਾਂ 'ਚ SGPC, ਸਿੱਖ ਬੁੱਧੀਜੀਵੀਆਂ ਨੇ 2.70 ਕਰੋੜ 'ਚ 70 ਲੱਖ ਦੀ ਕੋਠੀ ਖਰੀਦਣ ਦਾ ਲਗਾਇਆ ਇਲਜ਼ਾਮ

ਕਿਸੇ ਵੀ ਸਹੀ ਉਮੀਦਵਾਰ ਨੂੰ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਜਾਵੇਗਾ: ਚੇਅਰਮੈਨ

ਐਚ.ਐਸ.ਐਸ.ਸੀ. ਦੇ ਚੇਅਰਮੈਨ ਭੋਪਾਲ ਸਿੰਘ ਖੱਦਰੀ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਪ੍ਰੀਖਿਆ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਹੈਕਰਾਂ ਨੇ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ। ਸਾਈਬਰ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਆਈ.ਆਈ.ਟੀ. ਹੈਦਰਾਬਾਦ ਤੋਂ ਮਾਹਰਾਂ ਨੂੰ ਬੁਲਾਇਆ ਗਿਆ ਹੈ। ਕੈਟਾਗਰੀ 56 ਦਾ ਡਾਟਾ ਠੀਕ ਕਰ ਲਿਆ ਗਿਆ ਹੈ ਅਤੇ ਜਲਦ ਹੀ ਕੈਟਾਗਰੀ 57 ਦਾ ਡਾਟਾ ਵੀ ਠੀਕ ਕਰ ਲਿਆ ਜਾਵੇਗਾ। ਕਿਸੇ ਵੀ ਸਹੀ ਉਮੀਦਵਾਰ ਨੂੰ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਜਾਵੇਗਾ।
 

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement