ਕੀ ਮੋਦੀ ਸਰਕਾਰ ਪੁਸ਼ਟੀ ਕਰ ਸਕਦੀ ਹੈ ਕਿ ਕੋਈ ਚੀਨੀ ਫ਼ੌਜੀ ਭਾਰਤੀ ਸਰਹੱਦ 'ਚ ਦਾਖ਼ਲ ਨਹੀਂ ਹੋਇਆ?
Published : Jun 4, 2020, 6:26 am IST
Updated : Jun 4, 2020, 6:26 am IST
SHARE ARTICLE
rahul gandhi
rahul gandhi

ਰਾਹੁਲ ਗਾਂਧੀ ਨੇ ਪੁਛਿਆ

ਨਵੀਂ ਦਿੱਲੀ : ਲੱਦਾਖ 'ਚ ਚੀਨੀ ਫ਼ੌਜੀਆਂ ਦੀ ਕਥਿਤ ਘੁਸਪੈਠ ਦੀ ਘਟਨਾ ਨੇ ਕਾਂਗਰਸ ਨੂੰ ਮੋਦੀ ਸਰਕਾਰ 'ਤੇ ਹਮਲਾ ਕਰਨ ਦਾ ਇਕ ਮੌਕਾ ਦੇ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਹੁਣ ਇਸ ਮੌਕੇ ਨੂੰ ਸੰਭਾਲਣ ਲਈ ਜੁਟ ਗਏ ਹਨ। ਰਾਹੁਲ ਗਾਂਧੀ ਨੇ ਲੱਦਾਖ 'ਚ ਚੀਨੀ ਫ਼ੌਜੀਆਂ ਦੀ ਘੁਸਪੈਠ ਨਾਲ ਜੁੜੀਆਂ ਖ਼ਬਰਾਂ 'ਤੇ ਬੁੱਧਵਾਰ ਨੂੰ ਸਵਾਲ ਕੀਤੇ ਕਿ ਕੀ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਫ਼ੌਜੀ ਭਾਰਤੀ ਸਰਹੱਦ 'ਚ ਦਾਖਲ ਨਹੀਂ ਹੋਇਆ?

rahul gandhirahul gandhi

ਦਰਅਸਲ ਰਾਹੁਲ ਗਾਂਧੀ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ- ਕੀ ਭਾਰਤ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਚੀਨ ਦਾ ਕੋਈ ਫ਼ੌਜੀ ਭਾਰਤੀ ਸਰਹੱਦ 'ਚ ਦਾਖਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਾਸਤਵਿਕ ਨਿਰੰਤਰਣ ਰੇਖਾ (ਐੱਲਏਸੀ) 'ਤੇ ਲਗਪਗ ਇਕ ਮਹੀਨੇ ਤੋਂ ਚੱਲਦੇ ਆ ਰਹੇ ਗਤੀਰੋਧ ਦੇ ਸੰਦਰਭ 'ਚ ਬੁੱਧਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਚੀਨੀ ਫ਼ੌਜ 'ਚੰਗੀ ਗਿਣਤੀ' 'ਚ ਆ ਗਏ ਹਨ ਤੇ ਭਾਰਤ ਨੇ ਵੀ ਸਥਿਤੀ ਨੂੰ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ।

China ArmyChina Army

ਸਿੰਘ ਨੇ ਕਿਹਾ ਕਿ ਭਾਰਤ ਤੇ ਚੀਨ ਦੀ ਸੀਨੀਅਰ ਫ਼ੌਜੀ ਅਧਿਕਾਰੀਆਂ 'ਚ 6 ਜੂਨ ਨੂੰ ਬੈਠਕ ਨਿਰਧਾਰਿਤ ਹੈ। ਇਸ ਨਾਲ ਹੀ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਭਾਰਤ ਆਪਣੀ ਸਥਿਤੀ ਤੋਂ ਪਿੱਛੇ ਨਹੀਂ ਹਟੇਗਾ। ਖਬਰਾਂ ਦੇ ਅਨੁਸਾਰ, ਐੱਲਏਸੀ 'ਤੇ ਭਾਰਤ ਵੱਲੋਂ ਗਲਵਾਨ ਘਾਟੀ ਤੇ ਪੈਨਗੋਂਗ ਤਸੋ ਖੇਤਰ 'ਚ ਚੀਨੀ ਫ਼ੌਜੀ ਵੱਡੀ ਗਿਣਤੀ 'ਚ ਡੇਰਾ ਲਾਏ ਹੋਏ ਬੈਠੇ ਹਨ।

ChinaChinaਦੱਸਣਯੋਗ ਹੈ ਕਿ ਚੀਨ ਵੱਲੋਂ ਇਕ ਬਿਆਨ 'ਚ ਕਿਹਾ ਜਾ ਚੁੱਕਾ ਹੈ ਕਿ ਸਰਹੱਦ ਦੇ ਮੁੱਦੇ ਨੂੰ ਦੋਵੇਂ ਦੇਸ਼ ਗੱਲਬਾਤ ਰਾਹੀਂ ਸੁਲਝਾ ਲੈਣਗੇ। ਇਸ ਤੋਂ ਪਹਿਲਾਂ ਵੀ ਗੱਲਬਾਤ ਰਾਹੀਂ ਅਜਿਹਾ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਸ ਗੱਲ ਤੋਂ ਹੁਣ ਕੋਈ ਅਣਜਾਣ ਨਹੀਂ ਹੈ ਕਿ ਚੀਨ ਇਹ ਹਰਕਤ ਕਿਉਂ ਕਰ ਰਿਹਾ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੁਨੀਆਭਰ 'ਚ ਫੈਲਾਉਣ ਦੇ ਦੋਸ਼ 'ਤੇ ਚੀਨ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਰਣਨੀਤੀ ਅਪਣਾਈ ਹੈ। ਹਾਲਾਂਕਿ ਹੁਣ ਚੀਨ ਦੀ ਇਹ ਚਾਲ ਜਗਜ਼ਾਹਿਰ ਹੋ ਚੁੱਕੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement