2 ਸਾਲ ਦੀ ਬੱਚੀ ਡਿੱਗੀ 12ਵੀਂ ਮੰਜ਼ਲ ਤੋਂ ਫਿਰ ਇਸ ਤਰ੍ਹਾਂ ਬਚੀ ਜਾਨ, ਦੇਖਣ ਵਾਲੇ ਲੋਕ ਹੋਏ ਹੈਰਾਨ
Published : Mar 4, 2021, 6:56 pm IST
Updated : Mar 4, 2021, 6:59 pm IST
SHARE ARTICLE
Girl Chid
Girl Chid

ਸੋਸ਼ਲ ਮੀਡੀਆ ਉਤੇ ਇਕ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ...

ਨਵੀਂ ਦਿੱਲੀ: ਸੋਸ਼ਲ ਮੀਡੀਆ ਉਤੇ ਇਕ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਵਿਅਤਨਾਮ ਦੀ ਹੈ ਅਤੇ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ ਵਿਚ 12ਵੀਂ ਮੰਜ਼ਲ ਦੀ ਬਾਲਕੋਨੀ ਤੋਂ ਡਿੱਗੀ 2 ਸਾਲ ਦੀ ਬੱਚੀ ਨੂੰ ਇਕ ਡਿਲੀਵਰੀ ਬੁਆਏ ਫੜ ਲੈਂਦਾ ਹੈ। ਸੋਸ਼ਲ ਮੀਡੀਆ ਉਤੇ ਹੁਣ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਡ੍ਰਾਇਵਰ ਦੀ ਤਾਰੀਫ਼ ਕਰ ਰਹੇ ਹਨ। ਜਾਣਕਾਰੀ ਦੇ ਮੁਤਾਬਿਕ, ਘਟਨਾ ਉਦੋ ਹੋਈ ਜਦੋਂ ਸਮਾਨ ਡਿਲੀਵਰ ਕਰਨ ਲਈ ਇਕ ਡ੍ਰਾਇਵਰ ਅਪਣੇ ਟਰੱਕ ਵਿਚ ਬੈਠ ਕੇ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਉਦੋਂ ਇਕ ਬੱਚੀ ਨੂੰ ਬਾਲਕੋਨੀ ਦੇ ਕੋਨੇ ਉਤੇ ਲਟਕੇ ਹੋਏ ਦੇਖਦਾ ਹੈ ਅਤੇ ਇਹ ਦੇਖਦਿਆਂ ਹੀ ਉਹ ਉਸਨੂੰ ਫੜਨ ਲਈ ਗੱਡੀ ਤੋਂ ਬਾਹਰ ਨਿਕਲ ਕੇ ਆਇਆ।

Girl ChidGirl Chid

ਜਿਵੇਂ ਹੀ ਬੱਚੀ ਦਾ ਹੱਥ ਫਿਸਲਿਆ ਤਾਂ ਡ੍ਰਾਇਵਰ ਨੇ ਉਸਨੂੰ ਆਪਣੇ ਹੱਥਾਂ ਵਿਚ ਕੈਚ ਕਰ ਲਿਆ। ਡ੍ਰਾਇਵਰ ਨੇ ਦੱਸਿਆ, ਕਿ ਖੁਸ਼ਕਿਸਮਤੀ ਨਾਲ ਬੱਚੀ ਮੇਰੀ ਗੋਦ ਵਿਚ ਆਕੇ ਡਿੱਗੀ। ਇਹ ਵੀਡੀਓ ਲੋਕਾਂ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੂਰੀ ਘਟਨਾ ਦੇ ਦੌਰਾਨ ਬੱਚੀ ਦੇ ਮੂੰਹ ਤੋਂ ਖੂਨ ਵੀ ਨਿਕਲ ਰਿਹਾ ਹੁੰਦਾ ਹੈ ਅਤੇ ਉਸਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ। ਫਿਲਹਾਲ ਹੁਣ ਉਹ ਸਿਹਤਮੰਦ ਦੱਸੀ ਜਾ ਰਹੀ ਹੈ।

BuildingBuilding

ਜਿਸ ਬਿਲਡਿੰਗ ਤੋਂ ਬੱਚੀ ਡਿੱਗੀ ਉਸਦੀ ਉਚਾਈ 164 ਫੁੱਟ ਦੱਸੀ ਜਾ ਰਹੀ ਹੈ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਆਖਰ ਬੱਚੀ ਦੀ ਜਾਨ ਬਚ ਗਈ। ਜੇਕਰ ਡ੍ਰਾਇਵਰ ਸਹੀ ਮੌਕੇ ‘ਤੇ ਨਾ ਪਹੁੰਚਦਾ ਤਾਂ ਬੱਚੀ ਦਾ ਬਚਣਾ ਮੁਸ਼ਕਲ ਸੀ। ਇਹ ਵੀਡੀਓ ਇੰਟਰਨੈਟ ਉਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬੱਚੀ ਦੀ ਜਾਨ ਬਚਾਉਣ ਵਾਲੇ ਡ੍ਰਾਇਵਰ ਨਿਗੁਯੇਨ ਨਾਗਾਸ ਦੇ ਇਸ ਕਾਰਨਾਮੇ ਨੇ ਉਨ੍ਹਾਂ ਲੋਕਾਂ ਦੇ ਵਿਚ ਹੀਰੋ ਬਣਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਨਿਗੁਯੇਨ ਨਾਗਾਸ ਦੀ ਜਮਕੇ ਤਾਰੀਫ਼ ਕੀਤੀ ਜਾ ਰਹੀ ਹੈ। ਕਈਂ ਲੋਕ ਉਨ੍ਹਾਂ ਨੂੰ ਭਗਵਾਨ ਕਹਿ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement