ਇਸ ਲੜਕੀ ਨੂੰ ਹੋਇਆ ਦੋ ਵਾਰ ਕੈਂਸਰ, ਆਪ ਨਹੀਂ ਹਾਰੀ ਪਰ ਹਰਾ ਦਿੱਤਾ ਕੈਂਸਰ 
Published : Mar 4, 2020, 12:40 pm IST
Updated : Mar 4, 2020, 12:40 pm IST
SHARE ARTICLE
File Photo
File Photo

ਵੈਸ਼ਣਵੀ ਪੂਵਨੇਂਦਰਣ ਨੂੰ ਸੋਸ਼ਲ ਮੀਡੀਆ 'ਤੇ ਦੁਨੀਆ ਲੋਕ ਨਵੀ ਇੰਦਰਣ ਪਿਲਈ ਦੇ ਨਾਂ ਨਾਲ ਜਾਣਦੇ ਹਨ।

ਨਵੀਂ ਦਿੱਲੀ- ਕੈਂਸਰ ਵਰਗੀ ਬਿਮਾਰੀ ਜਿਸ ਨੂੰ ਵੀ ਲੱਗ ਜਾਂਦੀ ਹੈ ਉਹ ਆਪਣੀ ਪੂਰੀ ਹਿੰਮਤ ਖੋਹ ਬੈਠਦਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਖਤਮ ਹੀ ਲੱਗਦੀ ਹੈ। ਪਰ ਕੁੱਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਹਿੰਮਤ ਨੂੰ ਟੁੱਟਣ ਨਹੀਂ ਦਿੰਦੇ ਅਤੇ ਅਜਿਹੀ ਬਿਮਾਰੀ ਨਾਲ ਪੂਰੀ ਜਾਨ ਲਗਾ ਕੇ ਲੜਦੇ ਹਨ। ਅਜਿਹੀ ਹੀ ਇਕ ਮਿਸਾਲ ਵੈਸ਼ਣਵੀ ਪੂਵਨੇਂਦਰਣ ਨੇ ਪੈਂਦਾ ਕੀਤੀ ਹੈ।

File PhotoFile Photo

ਵੈਸ਼ਣਵੀ ਪੂਵਨੇਂਦਰਣ ਨੂੰ ਸੋਸ਼ਲ ਮੀਡੀਆ 'ਤੇ ਦੁਨੀਆ ਲੋਕ ਨਵੀ ਇੰਦਰਣ ਪਿਲਈ ਦੇ ਨਾਂ ਨਾਲ ਜਾਣਦੇ ਹਨ। ਵੈਸ਼ਣਵੀ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਸਧਾਰਨ ਸੀ ਪਰ 5 ਸਾਲਾ ਤੋਂ ਬਾਅਦ ਉਨ੍ਹਾਂ ਦੀ ਸਧਾਰਨ ਜਿਹੀ ਜ਼ਿੰਦਗੀ ਅਸਧਾਰਨ ਉਸ ਵੇਲੇ ਬਣ ਗਈ ਜਦੋਂ ਉਹ ਦੋ ਵਾਰ ਕੈਂਸਰ ਦੀ ਸ਼ਿਕਾਰ ਹੋ ਗਈ। ਕੈਂਸਰ ਨੂੰ ਉਨ੍ਹਾਂ ਨੇ ਇਕ ਯੋਧਾ ਵਾਂਗ ਮਾਤ ਦਿੱਤੀ।

File PhotoFile Photo

ਹੁਣ ਉਨ੍ਹਾਂ ਨੇ ਬ੍ਰਾਈਡਲ ਫੋਟੋਸ਼ੂਟ ਵੀ ਕਰਵਾਇਆ ਹੈ। ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ ਚਾਹੇ ਉਹ ਕੈਂਸਰ ਹੀ ਕਿਉਂ ਨਾ ਹੋਵੇ। ਵੈਸ਼ਣਵੀ ਨੇ ਇਸ ਫੋਟੋਸ਼ੂਟ ਨੂੰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ ਜਿਸ ਦੇ ਕੈਪਸ਼ਨ ’ਚ ਲਿਖਿਆ ਹੈ ‘The Bold Indian Bride’।  

File PhotoFile Photo

ਦੱਸ ਦਈਏ ਕਿ ਵੈਸ਼ਣਵੀ ਮਲੇਸ਼ੀਆ ਮੂਲ ਦੀ ਭਾਰਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਂਸਰ ਨੇ ਬਹੁਤ ਹੀ ਮਹਿਲਾਵਾਂ ਦੇ ਜੀਵਨ ਦੇ ਉਸ ਖਾਸ ਪਲਾ ਨੂੰ ਖੋਹ ਲਿਆ ਹੈ ਜਿਨ੍ਹਾਂ ਦੇ ਉਹ ਸੁਪਨੇ ਦੇਖ ਰਹੀਆਂ ਸਨ ਪਰ ਉਨ੍ਹਾਂ ਦਾ ਇਹ ਫੋਟੋਸ਼ੂਟ ਸਾਰੀਆਂ ਮਹਿਲਾਵਾਂ ਲਈ ਸੰਦੇਸ਼ ਬਣੇਗਾ ਕਿ ਉਹ ਬੋਲਡ ਵੀ ਹਨ ਤੇ ਸੁੰਦਰ ਵੀ। ਵੈਸ਼ਣਵੀ ਨੂੰ ਬ੍ਰੈਸਟ ਦਾ ਕੈਂਸਰ ਸੀ।

File PhotoFile Photo

ਲੰਬੇ ਇਲਾਜ ਤੋਂ ਬਾਅਦ ਵੈਸ਼ਣਵੀ ਨੂੰ ਵੀ ਆਮ ਲੋਕਾਂ ਵਾਂਗ ਲੱਗਣ ਲੱਗਾ ਸੀ ਕਿ ਉਹ ਹੁਣ ਕੈਂਸਰ ਨੂੰ ਮਾਤ ਦੇ ਚੁੱਕੀ ਹੈ ਪਰ 5 ਸਾਲ ਬਾਅਦ ਕੈਂਸਰ ਨੇ ਫਿਰ ਤੋਂ ਉਨ੍ਹਾਂ ਦੀ ਜਿੰਦਗੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।ਇਸ ਵਾਰ ਵੈਸ਼ਣਵੀ ਨੂੰ ਕੈਂਸਰ ਨੇ ਲਿਵਰ ਤੇ ਰੀਡ ਦੀ ਹੱਡੀ ਨੂੰ ਆਪਣਾ ਸ਼ਿਕਾਰ ਬਣਾਇਆ ਪਰ ਲੰਬੇ ਇਲਾਜ ਤੋਂ ਬਾਅਦ ਦਸੰਬਰ 2018 ’ਚ ਵੈਸ਼ਣਵੀ ਨੇ ਇਕ ਵਾਰ ਫਿਰ ਤੋਂ ਕੈਂਸਰ ਨੂੰ ਮਾਤ ਦੇ ਦਿੱਤੀ ਸੀ।

File PhotoFile Photo

ਵੈਸ਼ਣਵੀ ਨੂੰ ਦੋ ਵਾਰ ਕੈਂਸਰ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਹੀਂ ਛੱਡਿਆ। ਕੈਂਸਰ ਕਾਰਨ ਵੈਸ਼ਣਵੀ ਨੂੰ ਆਪਣਾ ਵਾਲਾ ਨੂੰ ਖੋਹਣਾ ਪੈ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਲੱਗਣ ਲੱਗਾ ਸੀ ਕਿ ਉਹ ਹੁਣ ਜ਼ਿਆਦਾ ਖੂਬਸੂਰਤ ਨਹੀਂ ਹੈ ਕਿ ਕੋਈ ਉਸ ਨੂੰ ਪਿਆਰ ਕਰ ਸਕੇ ਨਾ ਹੀ ਹੁਣ ਉਹ ਕਦੇ ਦੁਲਹਨ ਬਣ ਸਕੇਗੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਹਿਸਾਸ ਕੀਤਾ ਕਿ ਜੋ ਵੀ ਉਨ੍ਹਾਂ ਕੋਲ ਹੈ ਉਸਨੂੰ ਸਵੀਕਾਰ ਕਰ ਲੈਣ ਚਾਹੀਦਾ ਹੈ।

File PhotoFile Photo

ਇਸ ਤੋਂ ਬਾਅਦ ਉਹ ਇਕ ਨਵੀਂ ਵੈਸ਼ਣਵੀ ਬਣ ਕੇ ਸਾਹਮਣੇ ਆਈ। ਵੈਸ਼ਣਵੀ ਦਾ ਫੋਟੋਸ਼ੂਟ ਸੇਲੇਸ ਜੀਰਾਡ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਫੋਟੋਸ਼ੂਟ ਉਨ੍ਹਾਂ ਲਈ ਕਾਫੀ ਮਾਇਨੇ ਰੱਖਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਆਈਆ ਪਰ ਕਈ ਕੋਸ਼ਿਸਾਂ ਤੋਂ ਬਾਅਦ ਇਹ ਫੋਟੋਸ਼ੂਟ ਸਫਲ ਹੋਇਆ। ਜਿਸਦੀ ਪੂਰੀ ਦੁਨੀਆ ’ਚ ਪ੍ਰਸ਼ੰਸਾ ਹੋ ਰਹੀ ਹੈ। 

File PhotoFile Photo

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement