Paytm ਯੂਜ਼ਰਸ ਲਈ ਵੱਡੀ ਖਬਰ, ਤੁਹਾਡੇ ਨਾਲ ਵੀ ਹੋ ਸਕਦੀ ਹੈ ਠੱਗੀ!
Published : Jan 4, 2020, 5:15 pm IST
Updated : Jan 4, 2020, 5:15 pm IST
SHARE ARTICLE
Online transaction paytm and google pay
Online transaction paytm and google pay

ਇਸ ਦੇ ਲਈ ਉਸ ਨੇ ਦੂਜੇ ਅਕਾਉਂਟ ਨੰਬਰ ਦੀ ਮੰਗ ਕੀਤੀ...

ਨਵੀਂ ਦਿੱਲੀ: ਇਸ ਡਿਜ਼ੀਟਲ ਪੇਮੈਂਟ ਦੇ ਦੌਰ ਵਿਚ ਜੇ ਤੁਸੀਂ ਵੀ ਪੇਟੀਐਮ, ਗੂਗਲ ਪੇ ਜਾਂ ਹੋਰ ਤਰੀਕਿਆਂ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕੁਝ ਜ਼ਰੂਰੀ ਗੱਲਾਂ ਧਿਆਨ ’ਚ ਨਾ ਰੱਖਣ ’ਤੇ ਤੁਹਾਡੀ ਮਿਹਨਤ ਦੀ ਕਮਾਈ ’ਤੇ ਹੋਰ ਕੋਈ ਹੱਥ ਸਾਫ਼ ਕਰ ਜਾਵੇਗਾ।

Paytm Paytm ਡਿਜ਼ੀਟਲ ਪੇਮੈਂਟ ਦਾ ਇਕ ਅਜਿਹਾ ਹੀ ਮਾਮਲਾ ਥਾਣੇ ਵਿਚ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਆਨਲਾਈਨ ਫ੍ਰਾਡ ਦੁਆਰਾ 1 ਲੱਖ ਰੁਪਏ ਦਾ ਚੂਨਾ ਲਗਾਇਆ ਹੈ। ਥਾਣਾ ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਇਕ  ਆਨਲਾਈਨ ਪੇਮੈਂਟ ਗੇਟਵੇ ਦੇ ਮਾਧਿਅਮ ਦੁਆਰਾ ਇਕ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਵਿਅਕਤੀ ਅਪਣੇ ਘਰ ਦਾ ਫਰਨੀਚਰ ਵੇਚਣਾ ਚਾਹੁੰਦਾ ਸੀ।

Paytm Paytmਇਸ ਦੇ ਲਈ ਉਸ ਨੇ 21 ਦਸੰਬਰ ਨੂੰ ਫੇਸਬੁੱਕ ’ਤੇ  ਇਕ ਐਡ ਪਾਈ ਸੀ। ਇਸ ਤੋਂ ਤਿੰਨ ਦਿਨ ਬਾਅਦ 24 ਦਸੰਬਰ ਨੂੰ ਇਸ ਵਿਅਕਤੀ ਨੂੰ ਰਾਜਿੰਦਰ ਸ਼ਰਮਾ ਨਾਮ ਦੇ ਵਿਅਕਤੀ ਨੇ ਫਰਨੀਚਰ ਖਰੀਦਣ ਲਈ ਕਾਲ ਕੀਤੀ। ਇਸ ਵਿਅਕਤੀ ਪੇਟੀਐਮ ਅਤੇ ਗੂਗਲ ਪੇ ਦੁਆਰਾ ਪੈਸੇ ਟ੍ਰਾਂਸਫਰ ਕਰਨ ਦਾ ਆਫਰ ਦਿੱਤਾ।   

Bank AccountBank Accountਪੁਲਿਸ ਅਧਿਕਾਰੀ ਮੁਤਾਬਕ ਇਸ ਵਿਅਕਤੀ ਦੇ ਅਕਾਉਂਟ ਵਿਚੋਂ ਪੈਸੇ ਕ੍ਰੈਡਿਟ ਹੋਣ ਦੀ ਬਜਾਏ ਪੇਟੀਐਮ ਅਤੇ ਗੂਗਲ ਪੇ ਤੋਂ 3 ਟ੍ਰਾਂਜੈਕਸ਼ਨ ਵਿਚ 1.01 ਲੱਖ ਰੁਪਏ ਕੱਢੇ ਗਏ ਹਨ। ਜਦੋਂ ਇਸ ਵਿਅਕਤੀ ਨੂੰ ਪਤਾ ਲੱਗਿਆ ਕਿ ਉਹ ਫ੍ਰਾਡ ਦਾ ਸ਼ਿਕਾਰ ਹੋ ਗਿਆ ਹੈ ਕਿ ਉਸ ਨੂੰ ਰਜਿੰਦਰ ਸ਼ਰਮਾ ਵੱਲੋਂ ਪੈਸੇ ਵਾਪਸ ਕਰਨ ਦੀ ਗੱਲ ਕਹੀ ਗਈ। 

Paytm Paytm

ਇਸ ਦੇ ਲਈ ਉਸ ਨੇ ਦੂਜੇ ਅਕਾਉਂਟ ਨੰਬਰ ਦੀ ਮੰਗ ਕੀਤੀ। ਮਾਮਲੇ ਵਿਚ ਭਾਰਤੀ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 420 ਤਹਿਤ ਕੇਸ ਰਜਿਸਟਰਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਚਲ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement