ਹਾਦਸਿਆਂ ਵਿਚ 16 ਜਣਿਆਂ ਦੀ ਮੌਤ
Published : Sep 3, 2018, 8:04 am IST
Updated : Sep 3, 2018, 11:40 am IST
SHARE ARTICLE
Thunderstorm
Thunderstorm

ਯੂਪੀ ਵਿਚ ਜਾਨਲੇਵਾ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ............

ਲਖਨਊ/ਸ਼ਾਹਜਹਾਂਪੁਰ : ਯੂਪੀ ਵਿਚ ਜਾਨਲੇਵਾ ਮੀਂਹ ਕਾਰਨ ਪਿਛਲੇ 24 ਘੰਟਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਰੀਪੋਰਟਾਂ ਮਾਤਬਕ ਪਿਛਲੇ 24 ਘੰਟਿਆਂ ਦੌਰਾਨ ਮੀਂਹ ਕਾਰਨ ਮਕਾਨ ਡਿੱਗਣ ਅਤੇ ਹੋਰ ਹਾਦਸਿਆਂ ਵਿਚ ਕੁਲ 16 ਜਣੇ ਮਾਰ ਗਏ ਹਨ।  ਿਇਨ੍ਹਾਂ ਵਿਚੋਂ ਸ਼ਾਹਜਹਾਂਪੁਰ ਵਿਚ ਸੱਭ ਤੋਂ ਵੱਧ ਛੇ ਜਣਿਆਂ ਦੀ ਮੌਤ ਹੋ ਗਈ। ਯੂਪੀ ਦੇ ਇਸ ਜ਼ਿਲ੍ਹੇ ਵਿਚ ਖ਼ਰਾਬ ਮੌਸਮ ਵਿਚ ਬਿਜਲੀ ਡਿੱਗ ਜਾਣ ਨਾਲ ਚਾਰ ਬੱਚਿਆਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਪੁਲਿਸ ਨੇ ਦਸਿਆ ਕਿ ਕਲ ਸ਼ਾਮ ਕੁੱਝ ਮੁੰਡੇ ਖੇਤਾਂ ਵਿਚ ਪਸ਼ੂ ਚਾਰ ਰਹੇ ਸਨ ਕਿ ਤੇਜ਼ ਮੀਂਹ ਪੈਣ ਲੱਗ ਪਿਆ ਜਿਸ ਤੋਂ ਬਚਣ ਲਈ ਸਾਰੇ ਮੁੰਡੇ ਦਰੱਖ਼ਤ ਹੇਠਾਂ ਖਲੋ ਗਏ। ਇਸੇ ਦੌਰਾਨ ਬਿਜਲੀ ਕੜਕੀ ਅਤੇ ਉਸ ਦਰੱਖ਼ਤ 'ਤੇ ਡਿੱਗ ਗਈ। ਇਸ ਘਟਨਾ ਵਿਚ 24 ਸਾਲਾ ਮੋਹਿਤ, ਪੰਜ ਸਾਲਾ ਬਬਲੂ, 10 ਸਾਲਾ ਅਨਮੋਲ ਅਤੇ 11 ਸਾਲਾ ਡਬਲੂ ਦੀ ਮੌਤ ਹੋ ਗਈ ਜਦਕਿ ਵਿਪਨ, ਰਾਮਕਿਸ਼ੋਰ ਅਤੇ ਇਕ ਹੋਰ ਮੁੰਡਾ ਗੰਭੀਰ ਜ਼ਖ਼ਮੀ ਹੋ ਗਏ।

ਇਹ ਘਟਨਾ ਕਾਂਠ ਇਲਾਕੇ ਸ਼ਮਸ਼ੇਰਪੁਰ ਪਿੰਡ ਦੀ ਹੈ। ਇਕ ਹੋਰ ਘਟਨਾ ਵਿਚ ਖੇਤਾਂ ਵਿਚ ਬਕਰੀ ਚਾਰ ਰਹੀ 11 ਸਾਲਾ ਵੰਦਨਾ ਅਤੇ ਸਿਕੰਦਰਪੁਰ ਪਿੰਡ ਵਿਚ 42 ਸਾਲਾ ਅਸ਼ੋਕ ਦੀ ਵੀ ਬਿਜਲੀ ਡਿੱਗ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੇ ਪਰਵਾਰਾਂ ਨੂੰ 12 ਘੰਟਿਆਂ ਅੰਦਰ ਚਾਰ ਚਾਰ ਲੱਖ ਰੁਪਏ ਦੀ ਆਰਥਕ ਸਹਾਇਤਾ ਦਿਤੀ ਗਈ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement