ਮਿੱਠੀ ਸੁਰੇਰਾ ਦੇ ਸਬ ਸਟੇਸ਼ਨ ਨਾਲ ਜੁੜੇ ਪੰਜ ਪਿੰਡਾਂ 'ਚ ਹੁਣ ਨਹੀ ਆਵੇਗੀ ਬਿਜਲੀ ਦੀ ਪ੍ਰੇਸ਼ਾਨੀ
Published : Jul 26, 2017, 4:38 pm IST
Updated : Apr 3, 2018, 4:32 pm IST
SHARE ARTICLE
Electricity problem
Electricity problem

ਏਲਨਾਬਾਦ, 26 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): 132 ਕੇਵੀ ਸਬ ਸਟੇਸ਼ਨ ਮਿੱਠੀ ਸੁਰੇਰਾ ਦੇ 5 ਪਿੰਡਾਂ ਦੀ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਮੰਗ ਨੂੰ ਸਰਕਾਰ ਨੇ ਪੂਰਾ ਕਰ ਦਿਤਾ ਹੈ।

 

ਏਲਨਾਬਾਦ, 26 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): 132 ਕੇਵੀ ਸਬ ਸਟੇਸ਼ਨ ਮਿੱਠੀ ਸੁਰੇਰਾ ਦੇ 5 ਪਿੰਡਾਂ ਦੀ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਮੰਗ ਨੂੰ ਸਰਕਾਰ ਨੇ ਪੂਰਾ ਕਰ ਦਿਤਾ ਹੈ। ਏਲਨਾਬਾਦ ਦੇ ਪਿੰਡ ਮਿੱਠੀ ਸੁਰੇਰਾ, ਕਿਸ਼ਨਪੁਰਾ, ਕਰਮਸ਼ਾਨਾ, ਮਿਠਨਪੁਰਾ ਅਤੇ ਢਾਣੀ ਸ਼ੇਰਾਵਾਲੀ ਇਨ੍ਹਾਂ ਪਿੰਡਾਂ ਨੂੰ ਬਿਜਲੀ ਦੀ ਸਪਲਾਈ ਧੋਲਪਾਲੀਆ ਸਬ ਸਟੇਸ਼ਨ ਤੋਂ ਆ ਰਹੀ ਸੀ, ਇਸ ਕਾਰਨ ਬਿਜਲੀ ਦੀ ਸਪਲਾਈ ਘੱਟ ਹੋਣ ਦੇ ਨਾਲ-ਨਾਲ ਬਿਜਲੀ ਹਰ ਵਕਤ ਖ਼ਰਾਬ ਰਹਿੰਦੀ ਸੀ ਜਿਸ ਕਾਰਨ ਪਿੰਡਾਂ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਸੀ।
  ਪਿੰਡਾਂ ਵਾਲਿਆਂ ਦੀ ਸਰਕਾਰ ਤੋ ਮੰਗ ਸੀ ਕਿ ਇਨ੍ਹਾਂ ਪਿੰਡਾਂ ਦੀ ਬਿਜਲੀ ਦੀ ਸਪਲਾਈ132 ਕੇ ਵੀ ਸਬ ਸਟੇਸ਼ਨ ਮਿੱਠੀ ਸੁਰੇਰਾ ਤੋਂ ਕੀਤੀ ਜਾਵੇ। ਕਿਸਾਨਾਂ ਅਤੇ ਪਿੰਡ ਵਾਲਿਆਂ ਦੀ ਮੰਗ ਨੂੰ ਵੇਖਦੇ ਹੋਏ ਸਰਕਾਰ ਨੇ ਇਨ੍ਹਾਂ ਪਿੰਡਾਂ ਨੂੰ ਧੋਲਪਾਲੀਆ ਸਬ ਸਟੇਸ਼ਨ ਤੋਂ ਹਟਾ ਕੇ ਮਿੱਠੀ ਸੁਰੇਰਾ ਨਾਲ ਜੋੜ ਦਿਤਾ ਹੈ। ਹੁਣ ਇਨ੍ਹਾਂ ਪਿੰਡਾਂ ਬਿਜਲੀ ਸਪਲਾਈ ਵਿਚ ਆ ਰਹੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
   ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਪਵਨ ਬੈਨੀਵਾਲ ਨੇ ਇਸ ਦਾ ਉਦਘਾਟਨ ਕੀਤਾ ਇਸ ਮੌਕੇ ਬਿਜਲੀ ਬੋਰਡ ਦੇ ਐਸਡੀਓ ਵਿਕਾਸ ਠਕਰਾਲ, ਨਗਰ ਪਾਲਿਕਾ ਦੇ ਚੇਅਰਮੈਨ ਰਵਿੰਦਰ ਕੁਮਾਰ ਲੱਢਾ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਰਾਕੇਸ਼ ਸਿਹਾਗ, ਉਪ ਪ੍ਰਧਾਨ ਈਸ਼ਾ ਸਿੰਗਲਾ ਹਰਵਿੰਦਰ ਕੌਰ, ਹਰੀ ਤਲਵਾੜੀਆ, ਕਿਸ਼ਨਪੁਰਾ ਦੇ ਸਰਪੰਚ ਪ੍ਰਤਾਪ, ਅਨਿਲ ਲੱਢਾ, ਦਲਵੀਰ ਸਿੰਘ ਆਦਿ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement