ਲੋਕ ਸਭਾ 'ਚ ਰਾਫੇਲ ਨੂੰ ਲੈ ਕੇ ਰਾਹੁਲ-ਜੇਤਲੀ ਦਾ ਫਸਿਆ ਪੇਚਾ
Published : Jan 3, 2019, 4:40 pm IST
Updated : Apr 10, 2020, 10:23 am IST
SHARE ARTICLE
Arun Jaitley with Rahul Gandhi
Arun Jaitley with Rahul Gandhi

ਲੋਕ ਸਭਾ ਸੈਸ਼ਨ ਦੌਰਾਨ ਰਾਫੇਲ 'ਤੇ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਇਸੇ ਦੌਰਾਨ ਉਨ੍ਹਾਂ ਅਤੇ....

ਨਵੀਂ ਦਿੱਲੀ : ਲੋਕ ਸਭਾ ਸੈਸ਼ਨ ਦੌਰਾਨ ਰਾਫੇਲ 'ਤੇ ਬਹਿਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਇਸੇ ਦੌਰਾਨ ਉਨ੍ਹਾਂ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਵਿਚਕਾਰ ਤਿੱਖੀ ਨੋਕ ਝੋਕ ਵੀ ਹੋ ਗਈ। ਜਿੱਥੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਰਾਫੇਲ ਦੀ ਕੀਮਤ ਨੂੰ ਲੈ ਕੇ ਸਵਾਲ ਦਾਗ਼ੇ, ਉਥੇ ਹੀ ਅਰੁਣ ਜੇਤਲੀ ਨੇ ਰਾਹੁਲ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠੇ ਦਸਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ ਕਿ ਕਿਸ ਦੇ ਕਹਿਣ 'ਤੇ ਰਾਫੇਲ ਸੌਦਾ ਬਦਲਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੇ ਸਮੇਂ ਹਵਾਈ ਫ਼ੌਜ ਦੇ ਕਹਿਣ 'ਤੇ 126 ਰਾਫੇਲ ਜਹਾਜ਼ ਖ਼ਰੀਦਣ ਦੀ ਪ੍ਰਕਿਰਿਆ ਅੱਗੇ ਵਧੀ ਸੀ ਪਰ ਪ੍ਰਧਾਨ ਮੰਤਰੀ ਵਲੋਂ ਨਵੇਂ ਸੌਦੇ ਵਿਚ 36 ਜਹਾਜ਼ ਕਰ ਦਿਤੀ ਗਈ ਹੈ। ਜੇਤਲੀ ਨੇ ਰਾਹੁਲ ਗਾਂਧੀ ਦਾ ਜਵਾਬ ਦਿੰਦਿਆਂ ਆਖਿਆ ਕਿ ਰਾਹੁਲ ਗਾਂਧੀ ਇਕ ਬੱਚੇ ਵਾਂਗ ਆਖ ਰਹੇ ਹਨ ਕਿ ਜਿਹੜਾ ਅਸੀਂ ਲਿਆ ਰਹੇ ਸੀ ਉਹ 500 ਦਾ ਸੀ ਜੋ ਇਹ ਲਿਆ ਰਹੇ ਹਨ ਉਹ 1600 ਦਾ ਹੈ।

ਜੇਤਲੀ ਨੇ ਕਿਹਾ ਕਿ ਦੇਸ਼ ਦਾ ਦੁਰਭਾਗ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਨੂੰ ਰਾਫੇਲ ਜਹਾਜ਼ ਦੇ ਬਾਰੇ ਵਿਚ ਕੁੱਝ ਪਤਾ ਹੀ ਨਹੀਂ ਹੈ। ਦੇਸ਼ ਦੇ ਕੁੱਝ ਪਰਿਵਾਰਾਂ ਨੂੰ ਪੈਸੇ ਦਾ ਗਣਿਤ ਸਮਝ ਵਿਚ ਆਉਂਦਾ ਹੈ, ਉਨ੍ਹਾਂ ਦਾ ਦੇਸ਼ ਦੀ ਸੁਰੱਖਿਆ ਨਾਲ ਕੋਈ ਵਾਸਤਾ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਰਾਫੇਲ ਬਾਰੇ ਇਕ ਆਡੀਓ ਵੀ ਜਾਰੀ ਕੀਤੀ, ਜਿਸ ਵਿਚ ਗੋਆ ਦੇ ਇਕ ਮੰਤਰੀ ਵਿਸ਼ਵਜੀਤ ਰਾਣੇ ਦੀ ਗੱਲਬਾਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਸ ਆਡੀਓ ਵਿਚ ਰਾਣੇ ਕਿਸੇ ਨੂੰ ਇਹ ਆਖ ਰਹੇ ਹਨ ਕਿ ਰਾਫੇਲ ਡੀਲ ਨਾਲ ਜੁੜੇ ਸਾਰੇ ਦਸਤਾਵੇਜ਼ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਬੈੱਡਰੂਮ ਵਿਚ ਹਨ,

ਕੋਈ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦਾ। ਰਾਫ਼ੇਲ ਨੂੰ ਲੈ ਕੇ ਇਕ ਵਾਰ ਫਿਰ ਤੋਂ ਮਾਮਲਾ ਗਰਮਾ ਗਿਆ ਹੈ। ਜਿੱਥੇ ਕਾਂਗਰਸ ਵਲੋਂ ਮੋਦੀ ਸਰਕਾਰ ਨੂੰ ਲਗਾਤਾਰ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਹੀ ਭਾਜਪਾ ਵਲੋਂ ਵੀ ਇਸ ਦਾ ਜਵਾਬ ਦਿਤਾ ਜਾ ਰਿਹਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement