ਦੁਨੀਆਂ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ
Published : Dec 2, 2018, 11:54 am IST
Updated : Dec 2, 2018, 12:26 pm IST
SHARE ARTICLE
F1 number plate
F1 number plate

ਕਰੋੜਾਂ ਰੁਪਏ ਦੀਆਂ ਗੱਡੀਆਂ ਦੇ ਬਾਰੇ ਵਿਚ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਕਰੋੜਾਂ ਰੁਪਏ ਦੀ ਨੰਬਰ ਪਲੇਟ ਦੇ ਬਾਰੇ ਵਿਚ ਸ਼ਾਇਦ ਹੀ ਸੁਣਿਆ ਹੋਵੇ। ਯੂਕੇ ਵਿਚ ...

ਨਵੀਂ ਦਿੱਲੀ (ਭਾਸ਼ਾ) :- ਕਰੋੜਾਂ ਰੁਪਏ ਦੀਆਂ ਗੱਡੀਆਂ ਦੇ ਬਾਰੇ ਵਿਚ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਕਰੋੜਾਂ ਰੁਪਏ ਦੀ ਨੰਬਰ ਪਲੇਟ ਦੇ ਬਾਰੇ ਵਿਚ ਸ਼ਾਇਦ ਹੀ ਸੁਣਿਆ ਹੋਵੇ। ਯੂਕੇ ਵਿਚ ਇਨੀ ਦਿਨੀ ਇਕ ਨੰਬਰ ਪਲੇਟ ਦੀ ਕੀਮਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਲੋਕ ਕਰੋੜਾਂ ਰੁਪਏ ਦੀਆਂ ਗੱਡੀਆਂ ਤਾਂ ਖਰੀਦਦੇ ਹੀ ਹਨ ਜਿਸ ਵਜ੍ਹਾ ਨਾਲ ਕੁੱਝ ਲੋਕ ਚਰਚਾ ਵਿਚ ਵੀ ਆਉਂਦੇ ਹਨ।

Business AfBusinessman Afzal Khan

ਯੂਕੇ ਵਿਚ ਇਕ ਸਪੈਸ਼ਲ ਨੰਬਰ ਪਲੇਟ ਦੀ ਕੀਮਤ ਕਰੀਬ 90 ਕਰੋੜ ਰੁਪਏ ਲਗਾਈ ਗਈ ਪਰ ਇਸ ਨਬੰਰ ਪਲੇਟ ਦੇ ਮਾਲਿਕ ਨੇ ਇਹ ਆਫਰ ਠੁਕਰਾ ਦਿਤਾ ਹੈ। ਇਸ ਪਲੇਟ ਦਾ ਰਜਿਸਟਰੇਸ਼ਨ ਨੰਬਰ F1 ਹੈ। ਤੁਹਾਨੂੰ ਦੱਸ ਦਈਏ ਕਿ  F1 ਨੰਬਰ ਫਾਰਮੂਲਾ 1 ਦਾ ਛੋਟਾ ਰੂਪ ਹੈ। ਜਿਸ ਵਜ੍ਹਾ ਨਾਲ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। F1 ਪਲੇਟ UK ਦੇ ਸੱਭ ਤੋਂ ਮਸ਼ਹੂਰ ਕਾਰ ਕਸਟਮਾਈਜਰ ਕੰਪਨੀ ਦੇ ਮਾਲਿਕ ਅਫ਼ਜ਼ਲ ਖਾਨ ਇਸਤੇਮਾਲ ਕਰਦੇ ਹਨ। ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਇਸ ਨੂੰ 4 ਕਰੋੜ ਰੁਪਏ ਵਿਚ ਖਰੀਦਿਆ ਸੀ।

ਅਫਜ਼ਲ ਨੇ ਦਸਿਆ ਕਿ ਉਨ੍ਹਾਂ ਦੇ ਕੋਲ 60 ਤੋਂ ਜ਼ਿਆਦਾ ਯੂਨਿਕ ਰਜਿਸਟਰੇਸ਼ਨ ਨੰਬਰ ਹਨ ਅਤੇ ਹਰ ਇਕ ਰਜਿਸਟਰੇਸ਼ਨ ਨੰਬਰ ਦੀ ਇਕ ਵੱਖਰੀ ਕਹਾਣੀ ਹੈ। ਖਬਰ ਦੇ ਮੁਤਾਬਕ ਜੇਕਰ ਅਫਜ਼ਲ ਇਸ ਨੂੰ ਵੇਚਣ ਨੂੰ ਤਿਆਰ ਹੋ ਜਾਂਦੇ ਹਨ ਤਾਂ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਰਜਿਸਟਰੇਸ਼ਨ ਪਲੇਟ ਵੇਚਣ ਦਾ ਇਕ ਨਵਾਂ ਰਿਕਾਰਡ ਬਣਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement