ਬੁੱਲਟ ਸਵਾਰ ਨੂੰ ਪਟਾਕੇ ਪਾਉਣ ਤੋਂ ਰੋਕਿਆ ਤਾ, ਗੋਲੀ ਮਾਰ ਕੇ ਕੀਤੀ ਹੱਤਿਆ
Published : Aug 2, 2018, 5:04 pm IST
Updated : Aug 2, 2018, 5:04 pm IST
SHARE ARTICLE
Gun
Gun

ਸੋਨੀਪਤ  ਦੇ ਪਿੰਡ ਸੇਹਰੀ ਵਿੱਚ ਇਕ ਦਰਦਨਾਕ ਘਟਨਾ ਦੀ ਸੂਚਨਾ ਮਿਲੀ ਹੈ।  ਜਿਥੇ ਇਕ ਆਮ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿਤਾ

ਸੋਨੀਪਤ: ਸੋਨੀਪਤ  ਦੇ ਪਿੰਡ ਸੇਹਰੀ ਵਿੱਚ ਇਕ ਦਰਦਨਾਕ ਘਟਨਾ ਦੀ ਸੂਚਨਾ ਮਿਲੀ ਹੈ।  ਜਿਥੇ ਇਕ ਆਮ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ।  ਕਿਹਾ ਜਾ ਰਿਹਾ ਹੈ ਕੇ ਪ੍ਰਮੋਦ ਨਾਮ ਇੱਕ ਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਤੁਹਾਨੂੰ ਦਸ ਦੇਈਏ ਕੇ ਜਵਾਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਪਿੰਡ ਦੇ ਹੀ ਇਕ ਜਵਾਨ ਦੀਵਾ ਨੂੰ ਬੁਲੇਟ ਬਾਇਕ ਨੂੰ ਆਰਾਮ ਨਾਲ ਚਲਾਉਣ ਅਤੇ ਪਟਾਕੇ ਨਾ ਛੱਡਣ ਦੀ ਗੱਲ ਕਹੀ ਸੀ।

murdermurder

ਪਰ ਦੀਵਾ ਨੇ ਇਸ ਗੱਲ ਦੀ ਰੰਜਸ਼ ਰੱਖਦੇ ਹੋਏ ਆਪਣੇ ਤਿੰਨ ਹੋਰ ਸਾਥੀਆਂ  ਦੇ ਨਾਲ ਮਿਲ ਕੇ ਪ੍ਰਮੋਦ ਨੂੰ ਗੋਲੀਆਂ ਨਾਲ ਭੁੰਨ ਦਿਤਾ। ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ `ਤੇ ਪਹੁੰਚ ਗਈ, `ਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ।  ਦਸਿਆ ਜਾ ਰਿਹਾ ਹੈ ਕੇ ਘਟਨਾ ਉਪਰੰਤ ਮ੍ਰਿਤਕ ਨੂੰ ਨੇੜੇ ਦੇ ਹਸਪਤਾਲ `ਚ ਇਲਾਜ਼ ਲਈ ਭਰਤੀ ਤਾ ਕਰਵਾਇਆ ਗਿਆ।

murder kniefmurder knief

ਪਰ ਕੁਝ ਸਮਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪ੍ਰਮੋਦ ਦੇ ਪਰਿਵਾਰ ਵਾਲਿਆਂ ਨੇ ਪਿੰਡ  ਦੇ ਹੀ ਚਾਰ ਲੋਕਾਂ  ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰਵਾ ਦਿਤਾ।  ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਪਿੰਡ  ਦੇ ਹੀ ਦੀਵਾ ਅਤੇ ਉਸ ਦੇ ਸਾਥੀ ਰਾਜਕੁਮਾਰ , ਮੋਨੂ ਅਤੇ ਅਜੇ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਉਥੇ ਹੀ ਪੁਲਿਸ ਜਾਂਚ ਅਧਿਕਾਰੀ ਵਿਜੈ ਪਾਲ ਨੇ ਦੱਸਿਆ ਕਿ ਪਿੰਡ  ਸੇਹਰੀ ਵਿੱਚ ਬਾਇਕ ਨੂੰ ਲੈ ਕੇ ਲੜਾਈ ਹੋਇਆ ਸੀ

murder kniefmurder knief

ਜਿਸ ਦੇ ਬਾਅਦ ਪ੍ਰਮੋਦ ਨਾਮ  ਦੇ ਸ਼ਖਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਪਿੰਡ  ਦੇ ਹੀ ਚਾਰ ਲੋਕਾਂ  ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਉਥੇ ਹੀ ਆਰੋਪੀਆਂ ਨੂੰ ਫੜਨ ਲਈ ਪੁਲਿਸ ਨੇ ਚਾਰ ਟੀਮਾਂ ਬਣਾਈਆਂ ਹਨ।   ਪੁਲਿਸ ਦਾ ਇਹ ਵੀ ਕਹਿਣਾ ਹੈ ਕੇ ਇਹਨਾਂ ਆਰੋਪੀਆਂ ਦੇ ਖਿਲਾਫ ਪਰਚਾ ਦਰਜ਼ ਕਰ ਲਿਆ ਹੈ, `ਤੇ ਇਹਨਾਂ ਆਰੋਪੀਆਂ `ਤੇ ਸਾਡੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ `ਤੇ ਆਰੋਪੀਆਂ ਨੂੰ ਜਲਦੀ ਹੀ ਹਿਰਾਸਤ ਲੈ ਲਿਆ ਜਾਵੇਗਾ।  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement