ਨੌਹੱਟਾ ਮਾਮਲਾ : ਅਣਪਛਾਤੇ ਪੱਥਰਬਾਜ਼ਾਂ ਅਤੇ ਸੀਆਰਪੀਐਫ ਡਰਾਈਵਰ ਵਿਰੁਧ ਕੇਸ ਦਰਜ
Published : Jun 2, 2018, 6:01 pm IST
Updated : Jun 2, 2018, 6:01 pm IST
SHARE ARTICLE
crpf driver and unidentified stone pelters booked
crpf driver and unidentified stone pelters booked

ਸਥਾਨਕ ਓਲਡ ਸਿਟੀ ਵਿਚ ਸ਼ੁਕਰਵਾਰ ਨੂੰ ਟਕਰਾਅ ਦੌਰਾਨ ਇਕ ਵਿਅਕਤੀ ਦੀ ਮੌਤ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਪੱਥਰਬਾਜ਼ਾਂ ਵਿਰੁਧ ਦੰਗਾ ....

ਸ੍ਰੀਨਗਰ : ਸਥਾਨਕ ਓਲਡ ਸਿਟੀ ਵਿਚ ਸ਼ੁਕਰਵਾਰ ਨੂੰ ਟਕਰਾਅ ਦੌਰਾਨ ਇਕ ਵਿਅਕਤੀ ਦੀ ਮੌਤ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਪੱਥਰਬਾਜ਼ਾਂ ਵਿਰੁਧ ਦੰਗਾ ਅਤੇ ਹੱਤਿਆ ਦੇ ਯਤਨ ਅਤੇ ਸੀਆਰਪੀਐਫ ਡਰਾਈਵਰ ਵਿਰੁਧ ਲਾਪ੍ਰਵਾਹੀ ਦਾ ਕੇਸ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਨੌਹੱਟਾ ਘਟਨਾ ਨੂੰ ਲੈ ਕੇ ਦੋ ਕੇਸ ਦਰਜ ਕੀਤੇ ਗਏ ਹਨ।

crpf driver and unidentified stone pelters bookedcrpf driver and unidentified stone pelters bookedਉਨ੍ਹਾਂ ਦਸਿਆ ਕਿ ਅਣਪਛਾਤੇ ਲੋਕਾਂ ਵਿਰੁਧ ਰਣਬੀਰ ਪੈਨਲ ਕੋਡ (ਆਈਪੀਸੀ) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਦਕਿ ਇਕ ਹੋਰ ਕੇਸ ਸੀਆਰਪੀਐਫ ਡਰਾਈਵਰ ਵਿਰੁਧ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

crpf driver and unidentified stone pelters bookedcrpf driver and unidentified stone pelters booked

ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਸ੍ਰੀਨਗਰ ਦੀ ਜਾਮਾ ਮਸਜਿਦ ਕੋਲ ਪੱਥਰਬਾਜ਼ਾਂ ਦੀ ਇਕ ਭੀੜ ਵਲੋਂ ਕੀਤੇ ਹਮਲੇ ਤੋਂ ਬਾਅਦ ਉਥੋਂ ਬਚ ਕੇ ਨਿਕਲੀਆਂ ਸੀਆਰਪੀਐਫ ਦੀਆਂ ਗੱਡੀਆਂ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। 

crpf driver and unidentified stone pelters bookedcrpf driver and unidentified stone pelters booked
ਸੀਆਰਪੀਐਫ ਦੀ ਗੱਡੀ ਨਾਲ ਯੂਨਿਸ ਅਹਿਮਦ ਅਤੇ ਕੈਸਰ ਅਹਿਮਦ ਦੇ ਗੱਡੀ ਨਾਲ ਟਕਰਾਉਣ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਬੇਹੱਦ ਗੰਭੀਰ ਹਾਲਤ ਵਿਚ ਕੈਸਰ ਦੀ ਅੱਧੀ ਰਾਤ ਨੂੰ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement