Jammu News: ਜ਼ਮੀਨੀ ਝਗੜੇ ਦੌਰਾਨ ਆਕਲੈਂਡ ਵਾਸੀ ਸਿੱਖ ਦਾ ਕਤਲ
Published : May 2, 2024, 8:59 am IST
Updated : May 2, 2024, 6:01 pm IST
SHARE ARTICLE
Sikh killed during land dispute
Sikh killed during land dispute

ਅਵਤਾਰ ਸਿੰਘ ਦੇ ਪਰਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ ਪਰ ਅਵਤਾਰ ਸਿੰਘ ਦੇ ਸਿਰ ’ਤੇ ਗਹਿਰੀ ਸੱਟ ਮਾਰੀ ਗਈ

Jammu News: ਆਕਲੈਂਡਵਿਚ ਸਟੇਸ਼ਨ ਰੋਡ, ਪਾਪਾਟੋਏਟੋਏ ਉਤੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਜੰਮੂ ਕਸ਼ਮੀਰ ਨਾਲ ਸਬੰਧਤ ਇਕ ਸਿੱਖ ਨੌਜਵਾਨ ਅਵਤਾਰ ਸਿੰਘ (35) ਦਾ ਜੰਮੂ ਦਾ ਇਕ ਜ਼ਮੀਨੀ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ।

ਇਸ ਪਰਵਾਰ ਦੇ 6-7 ਵਿਅਕਤੀ ਅਪਣੇ ਇਕ ਪਲਾਟ ਵਿਚ ਸਨ ਅਤੇ ਦੂਜੇ ਪਾਸਿਉਂ ਕਬਜ਼ਾ ਲੈਣ ਆਏ 60-70 ਲੋਕਾਂ ਨੇ ਉਨ੍ਹਾਂ ਉਤੇ ਜ਼ਮੀਨੀ ਝਗੜੇ ਦੇ ਚਲਦਿਆਂ ਹਮਲਾ ਕਰ ਦਿਤਾ। ਅਵਤਾਰ ਸਿੰਘ ਦੇ ਪਰਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ ਪਰ ਅਵਤਾਰ ਸਿੰਘ ਦੇ ਸਿਰ ’ਤੇ ਗਹਿਰੀ ਸੱਟ ਮਾਰੀ ਗਈ ਅਤੇ ਹਸਪਤਾਲ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਕਲ ਸ਼ਾਮ ਦੀ ਹੈ।

ਸੱਟ ਲੱਗਣ ਉਪਰੰਤ ਲਹੂ ਲੁਹਾਨ ਹੋਏ ਉਹ ਵੀਡੀਉ ਲਾਈਵ ਕਰ ਕੇ ਸਾਰਾ ਕੱੁਝ ਦੱਸ ਵੀ ਰਹੇ ਸਨ ਪਰ ਜ਼ਖਮ ਐਨੇ ਡੂੰਘੇ ਹੋਣਗੇ ਕਿ ਜਾਨ ਲੈ ਗਏ। ਪੁਲਿਸ ਇਸ ਸਾਰੇ ਮਾਮਲੇ ਵਿਚ ਮੌਜੂਦ ਸੀ ਪਰ ਇਸ ਦੇ ਬਾਵਜੂਦ ਉਹ ਲੋਕ ਕਾਰਾ ਕਰ ਗਏ। ਕਤਲ ਦਾ ਕੇਸ ਹਮਲਾਵਰਾਂ ਉਤੇ ਦਰਜ ਕਰ ਲਿਆ ਗਿਆ ਹੈ।

ਇਹ ਪਰਵਾਰ ਇਥੇ ਬੀਤੇ 10 ਸਾਲ ਤੋਂ ਇਥੇ ਰਹਿ ਰਿਹਾ ਸੀ ਅਤੇ ਅਵਤਾਰ ਸਿੰਘ ਕਾਰ ਮਕੈਨਿਕ ਦਾ ਕੰਮ ਇਸ ਵੇਲੇ ਅਪਣੇ ਘਰ ਤੋਂ ਕਰ ਲੈਂਦੇ ਸਨ। ਉਹ ਅਪਣੇ ਪਿਛੇ ਅਪਣੀ ਪਤਨੀ, ਦੋ ਬੇਟੀਆਂ (12, 6) ਅਤੇ ਦੋ ਬੇਟੇ (2, 8 ਕੁ ਮਹੀਨੇ ਦਾ) ਛੱਡ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement