ਬੰਗਾਲ 'ਚ ਤੀਜੀ ਵਾਰ 'ਦੀਦੀ' ਦੀ ਸਰਕਾਰ, BJP ਦੀ ਕਰਾਰੀ ਹਾਰ
Published : May 2, 2021, 6:30 pm IST
Updated : May 2, 2021, 6:30 pm IST
SHARE ARTICLE
Mamta Banerjee
Mamta Banerjee

ਉਹ ਜ਼ਿਆਦਾਤਰ ਗਿਣਤੀ ਦੇ ਸਮੇਂ ਸ਼ੁਭੇਂਦੂ ਤੋਂ ਪਿੱਛੇ ਰਹੀ ਪਰ ਆਖਰਕਾਰ ਉਸਨੇ ਇਸ ਸੀਟ 'ਤੇ ਫਤਿਹ ਹਾਸਲ ਕਰ ਲਈ।

ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੀ ਤਸਵੀਰ ਹੁਣ ਸਾਫ ਹੋ ਗਈ ਹੈ।  ਇਹ ਸਪੱਸ਼ਟ ਹੋ ਗਿਆ ਹੈ ਕਿ ਬੰਗਾਲ 'ਚ ਟੀਐਮਸੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ।  ਤ੍ਰਿਣਮੂਲ ਕਾਂਗਰਸ ਨੇ 214 ਸੀਟਾਂ ਜਦੋਂਕਿ ਦੂਜੇ ਪਾਸੇ ਭਾਜਪਾ 100 ਦੇ ਅੰਕੜੇ ਤੋਂ ਵੀ ਹੇਠ ਖਿਸਕ ਗਈ ਹੈ।  ਮਮਤਾ ਬੈਨਰਜੀ ਨੇ ਨੰਦੀਗਰਾਮ ਸੀਟ ਜਿੱਤੀ ਹੈ।

Mamta BanerjeeMamta Banerjee

ਉਨ੍ਹਾਂ ਨੇ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨੂੰ 1200 ਵੋਟਾਂ ਨਾਲ ਹਰਾਇਆ ਹੈ। ਖਾਸ ਗੱਲ ਇਹ ਹੈ ਕਿ ਉਹ ਜ਼ਿਆਦਾਤਰ ਗਿਣਤੀ ਦੇ ਸਮੇਂ ਸ਼ੁਭੇਂਦੂ ਤੋਂ ਪਿੱਛੇ ਰਹੀ ਪਰ ਆਖਰਕਾਰ ਉਸਨੇ ਇਸ ਸੀਟ 'ਤੇ ਫਤਿਹ ਹਾਸਲ ਕਰ ਲਈ।

ਟੀਐਮਸੀ ਨੇ ਸਾਲ 2016 ਦੀਆਂ ਚੋਣਾਂ ਵਿੱਚ 211 ਸੀਟਾਂ ਜਿੱਤੀਆਂ ਸਨ। ਖੱਬੇ, ਕਾਂਗਰਸ ਅਤੇ ਆਈਐਸਐਫ ਦਾ ਗੱਠਜੋੜ ਸਿਰਫ ਦੋ ਸੀਟਾਂ 'ਤੇ ਅੱਗੇ ਹੈ। ਇਕ ਸੀਟ ਅਜ਼ਾਦ ਉਮੀਦਵਾਰ ਦੇ ਖਾਤੇ ਵਿਚ ਦਿਖਾਈ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement