Himachal Weather News : ਹਿਮਾਚਲ 'ਚ 3 ਥਾਵਾਂ 'ਤੇ ਫਟਿਆ ਬੱਦਲ , 48 ਲੋਕ ਲਾਪਤਾ, ਮਚਿਆ ਹੜਕੰਪ
Published : Aug 1, 2024, 9:02 am IST
Updated : Aug 1, 2024, 9:14 am IST
SHARE ARTICLE
Himachal Weather News in punjabi
Himachal Weather News in punjabi

Himachal Weather News : 5 ਮੰਜ਼ਿਲਾ ਇਮਾਰਤ ਵੀ ਹੋਈ ਢਹਿ ਢੇਰੀ

Himachal Weather News in punjabi :  ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਦੇ ਨਿਰਮੰਡ ਬਲਾਕ, ਕੁੱਲੂ ਦੇ ਮਲਾਨਾ ਅਤੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟ ਗਏ। ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ।

ਕਈ ਘਰਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਤਿੰਨੋਂ ਥਾਵਾਂ 'ਤੇ ਕਰੀਬ 35 ਲੋਕ ਲਾਪਤਾ ਹੋ ਗਏ ਹਨ। ਮੰਡੀ ਵਿੱਚੋਂ ਇੱਕ ਲਾਸ਼ ਮਿਲੀ ਹੈ। ਇੱਥੇ 35 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬੱਦਲ ਫਟਣ ਦੀ ਘਟਨਾ ਤੋਂ ਬਾਅਦ ਅੱਜ ਮੰਡੀ ਇਲਾਕੇ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਹਨ।
 

ਮੰਡੀ ਦੇ ਥਲਤੂਖੌੜ ਵਿਚ ਅੱਧੀ ਰਾਤ ਨੂੰ ਬੱਦਲ ਫਟਣ ਨਾਲ ਤਬਾਹੀ ਮਚ ਗਈ। ਇੱਥੇ ਮਕਾਨ ਢਹਿਣ ਦੀ ਸੂਚਨਾ ਹੈ। ਸੜਕੀ ਸੰਪਰਕ ਵੀ ਠੱਪ ਹੋ ਗਿਆ ਹੈ। ਐਸਡੀਆਰਐਫ ਸਮੇਤ ਹੋਰ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ ਹਨ। ਥਲਤੂਖੋਦ ਪੰਚਾਇਤ ਮੁਖੀ ਕਾਲੀ ਰਾਮ ਨੇ ਦੱਸਿਆ ਕਿ ਬੱਦਲ ਫਟਣ ਦੀ ਘਟਨਾ ਤੇਰੰਗ ਅਤੇ ਰਾਜਬਨ ਪਿੰਡਾਂ ਵਿੱਚ ਵਾਪਰੀ ਹੈ। 

ਘਟਨਾ 'ਚ ਕਈ ਲੋਕ ਲਾਪਤਾ ਹਨ। ਤਿੰਨ ਘਰ ਰੁੜ੍ਹ ਜਾਣ ਦੀ ਖ਼ਬਰ ਹੈ। ਜਾਣਕਾਰੀ ਮਿਲੀ ਹੈ ਕਿ ਪਧਰ ਸਬ-ਡਿਵੀਜ਼ਨ ਦੇ ਥਲਤੁਖੋੜ 'ਚ ਬੱਦਲ ਫਟਣ ਦੀ ਘਟਨਾ 'ਚ 9 ਲੋਕ ਲਾਪਤਾ ਹਨ, ਇਕ ਲਾਸ਼ ਬਰਾਮਦ ਕਰ ਲਈ ਗਈ ਹੈ। ਜਦਕਿ 35 ਸੁਰੱਖਿਅਤ ਹਨ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਲਈ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਮਦਦ ਦੀ ਲੋੜ ਪੈਣ 'ਤੇ ਸੇਵਾਵਾਂ ਲਈਆਂ ਜਾਣਗੀਆਂ। NDRF ਨੂੰ ਵੀ ਮਦਦ ਲਈ ਬੇਨਤੀ ਕੀਤੀ ਗਈ ਹੈ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement