ਕਾਂਗਰਸੀ ਵਰਕਰਾਂ ਵਲੋਂ ਆਡੀਉ ਮਾਮਲੇ ਦੀ ਜਾਂਚ ਦੀ ਮੰਗ
Published : Aug 1, 2018, 12:33 pm IST
Updated : Aug 1, 2018, 12:33 pm IST
SHARE ARTICLE
Congress Workers
Congress Workers

ਪਾਨੀਪਤ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਵਾਇਰਲ ਹੋਈਆਂ ਅਸ਼ਲੀਲ ਆਡੀਉ ਨੂੰ ਲੈ ਕੇ ਸ਼ਹਿਰੀ ਵਿਧਾਇਕਾਂ ਦੇ ਪਤੀ ਮਾਮਲੇ 'ਚ ਪਾਨੀਪਤ ਵਿਚ ਸਿਆਸੀ ਧਿਰਾਂ ਦੀਆ ............

ਪਾਨੀਪਤ : ਪਾਨੀਪਤ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਵਾਇਰਲ ਹੋਈਆਂ ਅਸ਼ਲੀਲ ਆਡੀਉ ਨੂੰ ਲੈ ਕੇ ਸ਼ਹਿਰੀ ਵਿਧਾਇਕਾਂ ਦੇ ਪਤੀ ਮਾਮਲੇ 'ਚ ਪਾਨੀਪਤ ਵਿਚ ਸਿਆਸੀ ਧਿਰਾਂ ਦੀਆ ਸਰਗਰਮੀਆਂ ਦਿਨ ਬਾ ਦਿਨ ਤੇ ਤੇਜ਼ ਹੁੰਦੀਆਂ ਜਾ ਰਹੀਆਂ ਹਨ।  ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਹ ਕਿਹਾ ਗਿਆ ਕਿ ਸੁਰਿੰਦਰ ਰੇਵੜੀ ਵਲੋਂ ਇਹ ਕਿਹਾ ਗਿਆ ਕਿ ਇਸ ਆਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਗਰ ਸੁਰਿੰਦਰ ਕੋਲ ਅਸਲੀ ਆਡੀਓ ਹੈ ਤਾਂ ਖੁਲਾਸਾ ਕਰਨ ਤਾਕਿ ਸਚਾਈ ਸਾਹਮਣੇ ਆ ਸਕੇ। 

ਦੂਜੇ ਪਾਸੇ ਤਰੁਣ ਵਲੋਂ ਇਹ ਕਿਹਾ ਗਿਆ ਕਿ ਮੈਂ ਰਾਜੇਸ਼ ਸੈਣੀ, ਰਿਮੀ ਸ਼ਰਮਾ ਅਤੇ ਕੁਲਵੰਤ ਸਿੰਘ ਦੇ ਗੱਲਾਂ ਵਿਚ ਆ ਕੇ ਸੁਰਿੰਦਰ ਰੇਵੜੀ ਨੂੰ ਬਦਨਾਮ ਕੀਤਾ ਸੀ ਅਤੇ ਮੈਨੂੰ ਇਹ ਲਾਲਚ ਦਿਤਾ ਗਿਆ ਕਿ ਆਉਣ ਵਾਲੀਆਂ ਚੋਣਾਂ ਵਿਚ ਵਾਰਡ ਨੰਬਰ ਨੋ ਤੋਂ ਇਲੈਕਸ਼ਨ ਵਿਚ ਖੜਾ ਕਰ ਵੋਟਾਂ ਵਿਚ ਜਿਤਾਵਾਂਗੇ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸ ਮਾਫ਼ੀ ਮੰਗ ਲਈ।  ਬਲਜੀਤ ਸਿੰਘ ਨੇ ਕਿਹਾ ਕਿ ਤਰੁਣ ਕੋਈ ਛੋਟਾ ਬੱਚਾ ਤਾਂ ਹੈ ਨਹੀਂ। ਲਗਾਤਾਰ ਉਸ ਨੇ ਮੀਡੀਆ ਵਿਚ ਆ ਕੇ ਸੁਰਿੰਦਰ ਰੇਵੜੀ ਵਿਰੁਧ ਬਿਆਨਬਾਜ਼ੀ ਕਰਦਾ ਰਿਹਾ ਅਤੇ ਹਰ ਵਾਰ ਮੀਡੀਆ ਨੇ ਪੁੱਛਿਆ ਕਿ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕਿਸੇ ਦਾ ਦਬਾਅ ਤੇ ਨਹੀਂ

ਤਾਂ ਉਹ ਸਿਰੇ ਤੋਂ ਨਕਾਰਦਾ ਰਿਹਾ ਅਤੇ ਅਪਣੇ ਆਪ ਨੂੰ ਸੁਰਿੰਦਰ ਰੇਵੜੀ ਵਲੋਂ ਖ਼ਤਰਾ ਮਹਿਸੂਸ ਕਰਦਾ ਰਿਹਾ। ਪ੍ਰੈਸ ਕਾਨਫਰੰਸ ਦੌਰਾਨ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਨ੍ਹਾਂ ਹਰਿਆਣਾ ਸਰਕਾਰ ਨੂੰ ਇਸ ਦੀ ਉੱਚ ਅਧਿਕਾਰੀਆਂ ਵਲੋਂ ਜਾਂਚ ਕਰਨ ਲਈ ਕਿਹਾ ਕਿਉਕਿ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਸੁਰਿੰਦਰ ਰੇਵੜੀ ਦਾ ਨਾਂ ਆਉਂਦਾ ਹੈ ਅਤੇ ਸਰਬਜੀਤ ਸਿੰਘ ਵਿਧਾਇਕ ਰੋਹਿਤਾ ਰੇਵੜੀ ਦਾ ਪੀ ਏ ਹੈ। ਉਸ ਆਡੀਓ ਵਿਚ ਸਰਬਜੀਤ ਪੈਸਿਆਂ ਦੀ ਮੰਗ ਕਰ ਰਿਹਾ ਹੈ। ਮੌਜੂਦਾ ਸਰਕਾਰ ਦਾ ਨਾਅਰਾ ਹੈ ਕਿ ਅਸੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਰਹੇ ਹਾਂ ਪਰ ਆਡੀਉ ਵਿਚ ਪੈਸੇ ਦੀ ਮੰਗ ਕਰ ਰਿਹਾ ਹੈ।

ਇਸ ਦੀ ਵੀ ਜਾਂਚ ਕਰ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਬਲਜੀਤ ਸਿੰਘ, ਕੌਂਸਲਰ ਰਮੇਸ਼ ਚੰਦਰ ਕਾਦਿਆਨ, ਸੁਬਾਸ਼ ਬਠਲਾ, ਬ੍ਰਿਜ ਭੂਸ਼ਣ ਢੀਂਗਰਾ, ਵਿਕਰਾਂਤ ਗੁਲਾਟੀ, ਸ਼ਾਮਾਂ ਭੰਬਰੀ, ਕੌਂਸਲਰ ਸੁਨੀਲ ਵਰਮਾ, ਡਾ. ਮੁਨੀਸ਼ ਅਹਿਮਦ ਅੰਸਾਰੀ, ਕੁਲਦੀਪ ਸਿੰਘ ਮੁੱਖ ਮੈਂਬਰ ਹਾਜ਼ਰ ਰਹੇ।

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement