CBI Raid News: ਐਪ-ਅਧਾਰਿਤ ਨਿਵੇਸ਼ ਯੋਜਨਾ ਦੇ ਸਬੰਧ ਵਿਚ CBI ਨੇ 10 ਸੂਬਿਆਂ ਵਿਚ ਲਈ ਤਲਾਸ਼ੀ
Published : May 1, 2024, 3:39 pm IST
Updated : May 1, 2024, 3:39 pm IST
SHARE ARTICLE
CBI conducts nationwide searches in app-based crypto fraud case
CBI conducts nationwide searches in app-based crypto fraud case

ਦੇਸ਼ ਭਰ ਵਿਚ ਸੀਬੀਆਈ ਦੀ ਤਲਾਸ਼ੀ ਮੁਹਿੰਮ ਮੰਗਲਵਾਰ ਰਾਤ ਨੂੰ ਖਤਮ ਹੋ ਗਈ।

CBI Raid News: ਸੀਬੀਆਈ ਨੇ ਐਚਪੀਜੇਡ ਟੋਕਨ ਐਪ ਨਾਲ ਜੁੜੀ ਜਾਅਲੀ ਨਿਵੇਸ਼ ਯੋਜਨਾ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 30 ਥਾਵਾਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ। ਸੀਬੀਆਈ ਦਾ ਇਲਜ਼ਾਮ ਹੈ ਕਿ ਇਸ ਯੋਜਨਾ ਵਿਚ ਵਰਚੁਅਲ 'ਕ੍ਰਿਪਟੋ-ਕਰੰਸੀ ਮਾਈਨਿੰਗ ਮਸ਼ੀਨ ਕਿਰਾਏ' ਵਿਚ ਨਿਵੇਸ਼ ਕਰਨ ਲਈ ਜਨਤਾ ਨੂੰ ਗੁੰਮਰਾਹ ਕੀਤਾ ਗਿਆ ਸੀ। ਦੇਸ਼ ਭਰ ਵਿਚ ਸੀਬੀਆਈ ਦੀ ਤਲਾਸ਼ੀ ਮੁਹਿੰਮ ਮੰਗਲਵਾਰ ਰਾਤ ਨੂੰ ਖਤਮ ਹੋ ਗਈ।

ਅਧਿਕਾਰੀਆਂ ਨੇ ਦਸਿਆ ਕਿ ਦੋ ਨਿੱਜੀ ਕੰਪਨੀਆਂ ਸ਼ਿਗੂ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਅਤੇ ਲਿਲੀਅਨ ਟੈਕਨੋਕੈਬ ਪ੍ਰਾਈਵੇਟ ਲਿਮਟਿਡ ਅਤੇ ਉਨ੍ਹਾਂ ਦੇ ਡਾਇਰੈਕਟਰਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 419, 420 (ਧੋਖਾਧੜੀ) ਅਤੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 66 ਡੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸੀਬੀਆਈ ਨੇ ਦਿੱਲੀ-ਐਨਸੀਆਰ, ਰਾਜਸਥਾਨ ਦੇ ਜੋਧਪੁਰ, ਮਹਾਰਾਸ਼ਟਰ ਦੇ ਮੁੰਬਈ, ਕਰਨਾਟਕ ਦੇ ਬੈਂਗਲੁਰੂ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਦੌਰਾਨ ਲੈਪਟਾਪ, ਮੋਬਾਈਲ ਫੋਨ, ਏਟੀਐਮ ਅਤੇ ਡੈਬਿਟ ਕਾਰਡ ਬਰਾਮਦ ਕੀਤੇ ਅਤੇ ਵੱਡੀ ਗਿਣਤੀ ਵਿੱਚ ਈਮੇਲ ਖਾਤਿਆਂ ਦਾ ਪਤਾ ਲਗਾਇਆ।

ਸੀਬੀਆਈ ਦਾ ਇਲਜ਼ਾਮ ਹੈ, "ਐਚਪੀਜ਼ੈਡ ਇਕ ਐਪ-ਅਧਾਰਤ ਟੋਕਨ ਹੈ ਜੋ ਬਿਟਕੋਇਨ ਅਤੇ ਹੋਰ ਕ੍ਰਿਪਟੋਕਰੰਸੀਆਂ ਲਈ 'ਮਾਈਨਿੰਗ ਮਸ਼ੀਨਾਂ' ਵਿਚ ਨਿਵੇਸ਼ ਕਰਕੇ ਲੋਕਾਂ ਨੂੰ ਭਾਰੀ ਮੁਨਾਫੇ ਦਾ ਵਾਅਦਾ ਕਰਦਾ ਹੈ''। ਮਾਮਲੇ ਦੀ ਜਾਂਚ ਵਿਚ 150 ਬੈਂਕ ਖਾਤਿਆਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਦੀ ਵਰਤੋਂ ਮੁਲਜ਼ਮਾਂ ਨੇ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕਰਨ ਲਈ ਕੀਤੀ ਸੀ।

ਸੀਬੀਆਈ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਪੈਸੇ ਦੀ ਵਰਤੋਂ ਸ਼ੁਰੂ 'ਚ ਵਿਸ਼ਵਾਸ ਜਿੱਤਣ ਲਈ ਕੀਤੀ ਗਈ ਸੀ ਅਤੇ ਫਿਰ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਬਾਹਰ ਭੇਜਿਆ ਗਿਆ। ਇਹ ਅਕਸਰ ਕ੍ਰਿਪਟੋਕਰੰਸੀਆਂ ਵਿਚ ਤਬਦੀਲ ਕੀਤੇ ਜਾਂਦੇ ਸਨ ਜਾਂ ਹਵਾਲਾ ਲੈਣ-ਦੇਣ ਰਾਹੀਂ ਭੇਜੇ ਜਾਂਦੇ ਸਨ। ''

(For more Punjabi news apart from CBI conducts nationwide searches in app-based crypto fraud case, stay tuned to Rozana Spokesman)

 

Tags: cbi raid

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement