ਕੇਂਦਰ ਵਲੋਂ ਰੈੱਡ, ਆਰੇਂਜ, ਗਰੀਨ ਜ਼ੋਨ ਦਾ ਸੂਬਾ ਵਾਰ ਬਟਵਾਰਾ
Published : May 1, 2020, 10:44 pm IST
Updated : May 1, 2020, 10:44 pm IST
SHARE ARTICLE
im
im

ਸੂਚੀ ਨੂੰ ਹਰ ਹਫ਼ਤੇ ਜਾਂ ਪਹਿਲਾਂ ਵੀ ਸੋਧਿਆ ਜਾਵੇਗਾ

ਨਵੀਂ ਦਿੱਲੀ, 1 ਮਈ : ਦੇਸ਼ ਵਿਚ ਲਾਗੂ ਤਾਲਾਬੰਦੀ ਦੇ ਦੂਜੇ ਗੇੜ ਦੇ ਖ਼ਤਮ ਹੋਣ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਭਰ ਵਿਚ 130 ਜ਼ਿਲ੍ਹਿਆਂ ਨੂੰ ਰੈਡ ਜ਼ੋਨ, 284 ਨੂੰ ਆਰੇਂਜ ਜ਼ੋਨ ਅਤੇ 319 ਨੂੰ ਗਰੀਨ ਜ਼ੋਨ ਐਲਾਨ ਦਿਤਾ ਹੈ। ਇਨ੍ਹਾਂ ਇਲਾਕਿਆਂ ਵਿਚ ਕੋਵਿਡ-19 ਮਾਮਲਿਆਂ ਦੀ ਗਿਣਤੀ, ਮਾਮਲਿਆਂ ਦੇ ਦੁਗਣੇ ਹੋਣ ਦੀ ਦਰ, ਜਾਂਚ ਦੀ ਸਮਰੱਥਾ ਅਤੇ ਨਿਗਰਾਨੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਨ੍ਹਾਂ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ।
'ਕੰਟੇਨਮੈਂਟ ਆਪਰੇਸ਼ਨ' ਲਈ ਜ਼ਿਲ੍ਹਿਆਂ ਦੇ ਇਸ ਵਰਗੀਕਰਨ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਤਿੰਨ ਮਈ ਤੋਂ ਅਪਣਾਇਆ ਜਾਵੇਗਾ। ਤਿੰਨ ਮਈ ਨੂੰ ਤਾਲਾਬੰਦੀ ਦਾ ਦੂਜਾ ਗੇੜ ਖ਼ਤਮ ਹੋ ਰਿਹਾ ਹੈ। ਇਸ ਸੂਚੀ ਨੂੰ ਹਰ ਹਫ਼ਤੇ ਜਾਂ ਇਸ ਤੋਂ ਪਹਿਲਾਂ ਵੀ ਸੋਧਿਆ ਜਾਵੇਗਾ ਅਤੇ ਇਸ ਸਬੰਧ ਵਿਚ ਅਗਲੀ ਕਾਰਵਾਈ ਲਈ ਰਾਜਾਂ ਨੂੰ ਸੂਚਿਤ ਕੀਤਾ ਜਾਵੇਗਾ। ਇਸ ਨਵੇਂ ਵਰਗੀਕਰਨ ਵਿਚ ਮੁੰਬਈ, ਦਿੱਲੀ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੌਰ ਅਤੇ ਅਹਿਮਦਾਬਾਦ ਜਿਹੇ ਮਹਾਂਨਗਰ ਸ਼ਹਿਰਾਂ ਨੂੰ ਰੈਡ ਜ਼ੋਨ ਵਿਚ ਰਖਿਆ ਗਿਆ ਹੈ।

image
ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ 30 ਅਪ੍ਰੈਲ ਨੂੰ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨਾਲ ਕੀਤੀ ਗਈ ਵੀਡੀਉ ਕਾਨਫ਼ਰੰਸ ਮਗਰੋਂ ਜ਼ਿਲ੍ਹਿਆਂ ਦੇ ਇਸ ਨਵੇਂ ਵਰਗੀਕਰਨ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਸਕੱਤਰ ਪ੍ਰੀਤੀ ਸੂਦਨ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਕਿਹਾ, 'ਇਹ ਯਕੀਨੀ ਕਰਨਾ ਅਹਿਮ ਹੈ ਕਿ ਅਸੀਂ ਜ਼ਮੀਨੀ ਪੱਧਰ 'ਤੇ ਕੋਵਿਡ-19 ਦੀ ਨਿਗਰਾਨੀ ਲਈ ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕਰੀਏ।' ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਨੂੰ ਪਹਿਲਾਂ ਹਾਟਸਪਾਟ-ਰੈਡ ਜ਼ੋਨ, ਆਰੇਂਜ ਜ਼ੋਨ ਅਤੇ ਗਰੀਨ ਜ਼ੋਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਨੂੰ ਵੀ ਸਾਹਮਣੇ ਆਏ ਨਵੇਂ ਮਾਮਲਿਆਂ ਅਤੇ ਉਨ੍ਹਾਂ ਦੇ ਦੁਗਣੇ ਹੋਣ ਦੀ ਦਰ ਦੇ ਆਧਾਰ 'ਤੇ ਵਰਗੀਕ੍ਰਿਤ ਕੀਤਾ ਗਿਆ ਸੀ। ਸੂਦਨ ਨੇ ਕਿਹਾ, 'ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧਣ ਮਗਰੋਂ, ਜ਼ਿਲ੍ਹਿਆਂ ਦਾ ਵਰਗੀਕਰਨ ਹੁਣ ਵਿਆਪਕ ਮਾਪਦੰਡਾਂ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ।

ਇਹ ਵਰਗੀਕਰਨ ਵਧਦੇ ਮਾਮਲਿਆਂ, ਉਨ੍ਹਾਂ ਦੇ ਦੁਗਣੇ ਹੋਣ ਦੀ ਦਰ, ਜਾਂਚ ਦੀ ਸਮਰੱਥਾ, ਨਿਗਰਾਨੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ।' (ਏਜੰਸੀ)
ਕਿਹੜਾ ਜ਼ਿਲ੍ਹਾ ਬਣ ਸਕਦੈ ਗਰੀਨ ਜ਼ੋਨਪੱਤਰ ਅਨੁਸਾਰ ਕਿਸੇ ਵੀ ਖੇਤਰ ਨੂੰ ਗਰੀਨ ਜ਼ੋਨ ਵਿਚ ਤਦ ਹੀ ਰਖਿਆ ਜਾਵੇਗਾ ਜੇ ਉਥੋ ਕੋਈ ਪੁਸ਼ਟ ਮਾਮਲਾ ਨਾ ਹੋਵੇ ਜਾਂ ਪਿਛਲੇ 21 ਦਿਨਾਂ ਵਿਚ ਜ਼ਿਲ੍ਹੇ ਵਿਚ ਕੋਈ ਮਾਮਲਾ ਸਾਹਮਣੇ ਨਾ ਆਇਆ ਹੋਵੇ। ਰੈਡ ਜ਼ੋਨ ਜਾਂ ਆਰੇਂਜ ਜ਼ੋਨ ਵਿਚ ਸ਼ਾਮਲ ਜ਼ਿਲ੍ਹੇ ਕ੍ਰਮਵਾਰ 28 ਅਤੇ 14 ਦਿਨਾਂ ਤਕ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ਮਗਰੋਂ ਗਰੀਨ ਜ਼ੋਨ ਵਿਚ ਆ ਸਕਦੇ ਹਨ। ਇਸ ਸੂਚੀ ਵਿਚ ਦਿੱਲੀ ਦੇ 11 ਜ਼ਿਲ੍ਹਿਆਂ ਨੂੰ ਰੈਡ ਜ਼ੋਨ ਯਾਨੀ ਹਾਟਸਪਾਟ ਐਲਾਨਿਆ ਗਿਆ ਹੈ। ਮਹਾਰਾਸ਼ਟਰ ਦੇ 14 ਜ਼ਿਲ੍ਹੇ ਰੈਡ ਜ਼ੋਨ, 16 ਆਰੇਂਜ ਜ਼ੋਨ ਅਤੇ ਛੇ ਗਰੀਨ ਜ਼ੋਨ ਵਿਚ ਸ਼ਾਮਲ ਹਨ। ਗੁਜਰਾਤ ਦੇ ਨੌਂ ਜ਼ਿਲ੍ਹੇ ਰੈਡ ਜ਼ੋਨ, 19 ਆਰੇਂਜ ਜ਼ੋਨ ਅਤੇ ਪੰਜ ਗਰੀਨ ਜ਼ੋਨ ਵਿਚ ਹਨ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement