ਦਿੱਲੀ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ‘ਬਾਲਟੀ’ ਚੋਣ ਨਿਸ਼ਾਨ ਅਲਾਟ ਕਰਨ ਦੇ ਦਿਤੇ ਹੁਕਮ
Published : Apr 1, 2021, 8:29 am IST
Updated : Apr 1, 2021, 8:29 am IST
SHARE ARTICLE
High Court of Delhi
High Court of Delhi

ਗੁਰਦਵਾਰਾ ਚੋਣ ਡਾਇਰੈਕਟਰ ਨੇ ਅਕਾਲੀ ਦਲ ਬਾਦਲ ਨੂੰ ਚੋਣ ਲੜਨ ਵਾਲੀਆਂ ਸੂਚੀ ਵਿਚੋਂ ਕਰ ਦਿਤਾ ਸੀ ਬਾਹਰ

ਨਵੀਂ ਦਿੱਲੀ (ਸੁਖਰਾਜ ਸਿੰਘ): ਦਿੱਲੀ ਦੇ ਗੁਰਦਵਾਰਾ ਚੋਣ ਡਾਇਰੈਕਟੋਰੇਟ ਵਲੋਂ ਅਕਾਲੀ ਦਲ ਨੂੰ ਚੋਣ ਲੜਨ ਵਾਲੀਆਂ ਧਾਰਮਕ ਪਾਰਟੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਜਾਰੀ ਲਿਸਟ ਵਿਚ ਕਰੀਬ ਅੱਧੀ ਦਰਜਨ ਪਾਰਟੀਆਂ ਨੂੰ ਹੀ ਚੋਣ ਨਿਸ਼ਾਨ ਵੰਡੇ ਗਏ ਸਨ। ਅਕਾਲੀ ਦਲ ਬਾਦਲ ਵਲੋਂ ਡਾਇਰੈਕਟੋਰੇਟ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਗਈ ਸੀ।

Delhi High CourtDelhi High Court

ਹਾਈ ਕੋਰਟ ਵਲੋਂ ਅਕਾਲੀ ਦਲ ਨੂੰ ਰਾਹਤ ਦਿਤੀ ਗਈ ਹੈ। ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਸਬੰਧੀ ਦਿੱਲੀ ਹਾਈ ਕੋਰਟ ਦੇ ਜਸਟਿਸ ਵਿਪਨ ਸਾਂਗੀ ਅਤੇ ਜਸਟਿਸ ਰੇਖਾ ਪੱਲੀ ਦੇ ਦੋ ਮੈਂਬਰੀ ਬੈਂਚ ਨੇ ਸ਼੍ਰੋਮਣੀ ਅਕਾਲੀ ਦਲ ਨੂੰ ‘ਬਾਲਟੀ’ ਚੋਣ ਨਿਸ਼ਾਨ ਅਲਾਟ ਕਰਨ ਦੇ ਹੁਕਮ ਦਿਤੇ ਹਨ। ਅਕਾਲੀ ਦਲ ਵਲੋਂ ਵਕੀਲ ਹਰੀਸ਼ ਮਲਹੋਤਰਾ ਤੇ ਅਵਿਨਾਸ਼ ਮਿਸ਼ਰਾ ਨੇ ਅਦਾਲਤ ਵਿਚ ਦਲੀਲਾਂ ਪੇਸ਼ ਕੀਤੀਆਂ ਜਿਸ ’ਤੇ ਅਦਾਲਤ ਦਾ ਇਹ ਹੁਕਮ ਆਇਆ ਹੈ।

Manjinder SirsaManjinder Sirsa

ਭੇਜੀ ਗਈ ਜਾਣਕਾਰੀ ਮੁਤਾਬਕ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਕਾਲਕਾ ਨੇ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਗੁਰੂ ਦੇ ਸੱਚੇ ਤਖ਼ਤ ਦੀ ਜਿੱਤ ਹੈ ਤੇ ਸਰਕਾਰ ਦੇ ਤਖ਼ਤਾਂ ’ਤੇ ਪੋਚੇ ਮਾਰਨ ਵਾਲਿਆਂ ਦੀ ਹਾਰ ਹੈ। ਉਨ੍ਹਾਂ ਕਿਹਾ ਕਿ ਅਸੀ ਵਾਰ-ਵਾਰ ਇਹ ਸਪਸ਼ਟ ਕਰ ਦਿਤਾ ਸੀ ਕਿ ਜੇਕਰ ਚੋਣਾਂ ਲੜਾਂਗੇ ਤਾਂ ਸਿਰਫ਼ ਗੁਰੂ ਦੇ ਲੰਗਰ ਵਾਲੀ ‘ਬਾਲਟੀ’ ਦੇ ਚੋਣ ਨਿਸ਼ਾਨ ’ਤੇ ਲੜਾਂਗੇ। 

Manjinder SirsaManjinder Sirsa

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਅਰਦਾਸਾਂ ਕਰਨ ਵਾਲੀਆਂ ਮਾਵਾਂ ਦਾ ਉਚੇਚੇ ਤੌਰ ’ਤੇ ਧਨਵਾਦ ਕੀਤਾ ਜਿਨ੍ਹਾਂ ਨੇ ਸਾਡੇ ਲਈ ਅਰਦਾਸਾਂ ਕੀਤੀਆਂ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਵਿਚ ਉਦੋਂ ਹੈਰਾਨ ਰਹਿ ਗਏ ਜਦੋਂ ਸਰਕਾਰੀ ਵਕੀਲ ਵਾਰ-ਵਾਰ ਰੌਲਾ ਪਾ ਰਿਹਾ ਸੀ ਕਿ ਮੀਰੀ ਪੀਰੀ ਦਾ ਸਿਧਾਂਤ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਹੈਰਾਨੀ ਕਿ ਸਾਡੇ ਵਿਰੋਧੀ ਸਿੱਖ ਵਕੀਲ ਕਹਿ ਰਹੇ ਸਨ ਕਿ ਹਾਂ ਮੀਰੀ ਪੀਰੀ ਦਾ ਸਿਧਾਂਤ ਖ਼ਤਮ ਹੋਣਾ ਚਾਹੀਦਾ ਹੈ ਤੇ ਸਿਰਫ਼ ਧਾਰਮਕ ਮਾਮਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦਾ ਸਿਧਾਂਤ ਨਹੀਂ ਹੋਣਾ ਚਾਹੀਦਾ, ਇਹ ਗੱਲ ਸਰਨਾ ਪਾਰਟੀ ਨੇ ਲਿਖ ਕੇ ਦਿਤੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਸੀਂ ਸਪਸ਼ਟ ਕਿਹਾ ਸੀ ਕਿ ਇਕ ਚੋਣਾਂ ਜਿੱਤਣ ਵਾਸਤੇ ਅਸੀਂ ਕਦੇ ਵੀ ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਨਹੀਂ ਛੱਡ ਸਕਦੇ ਭਾਵੇਂ ਅਸੀਂ ਇਕੱਲੇ ਕਿਉਂ ਨਾ ਰਹਿ ਜਾਈਏ।
ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਤਖ਼ਤਾਂ ’ਤੇ ਜਾ ਕੇ ਪੋਚੇ ਮਾਰਦੇ ਸੀ ਤੇ ਦਾਅਵੇ ਕਰਦੇ ਸੀ ਕਿ ਅਸੀਂ ਅਕਾਲੀ ਦਲ ਦਾ ਚੋਣ ਨਿਸ਼ਾਨ ਖ਼ਤਮ ਕਰਵਾ ਆਏ ਹਾਂ, ਇਹ ਉਨ੍ਹਾਂ ਦੀ ਹਾਰ ਹੋਈ ਹੈ।  ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਹੋਰ ਕਮੇਟੀ ਮੈਂਬਰ ਵੀ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement