ਨਿਧੀ ਰਾਜਦਾਨ ਨੇ 22 ਸਾਲ ਬਾਅਦ ਛੱਡਿਆ NDTV, ਕਿਹਾ- ਹੁਣ ਅੱਗੇ ਵਧਣ ਦਾ ਸਮਾਂ ਹੈ  
Published : Feb 1, 2023, 8:57 am IST
Updated : Feb 1, 2023, 8:58 am IST
SHARE ARTICLE
Nidhi Razdan
Nidhi Razdan

ਅਪਣੀ ਪੱਤਰਕਾਰੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਹੈ ਨਿਧੀ

ਨਵੀਂ ਦਿੱਲੀ -  ਪੱਤਰਕਾਰ ਸ਼੍ਰੀਨਿਵਾਸਨ ਜੈਨ ਦੇ NDTV ਛੱਡਣ ਦੇ ਤਿੰਨ ਦਿਨ ਬਾਅਦ ਉਨ੍ਹਾਂ ਦੀ ਸਹਿਯੋਗੀ ਨਿਧੀ ਰਾਜਦਾਨ ਨੇ ਮੰਗਲਵਾਰ ਨੂੰ ਚੈਨਲ ਦੇ ਕਾਰਜਕਾਰੀ ਸੰਪਾਦਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜੈਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ NDTV ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ 1995 ਤੋਂ  ਚੈਨਲ ਨਾਲ ਜੁੜੇ ਹੋਏ ਸਨ।

ਓਧਰ ਰਾਜਦਾਨ ਨੇ ਵੀ ਟਵਿੱਟਰ ਹੈਂਡਲ 'ਤੇ ਅਪਣੇ ਅਸਤੀਫ਼ੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਾਜ਼ਦਾਨ ਨੇ ਟਵਿੱਟਰ 'ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰਾਜ਼ਦਾਨ ਨੇ ਇੱਕ ਟਵੀਟ ਵਿਚ ਕਿਹਾ - 22 ਸਾਲਾਂ ਤੋਂ ਵੱਧ ਸਮੇਂ ਬਾਅਦ, ਐਨਡੀਟੀਵੀ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਇਹ ਸਮਾਂ ਇੱਕ ਸ਼ਾਨਦਾਰ, ਰੋਲਰ ਕੋਸਟਰ ਰਾਈਡ ਰਿਹਾ ਹੈ, ਪਰ ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਉਤਰਨਾ ਕਦੋਂ ਹੈ। ਅਗਲੇ ਕੁਝ ਹਫ਼ਤੇ ਮੇਰੇ ਆਖ਼ਰੀ ਹਨ। ਇਨ੍ਹਾਂ ਸਾਰੇ ਸਾਲਾਂ ਦੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ।

file photo 

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜੈਨ ਨੇ ਟਵਿੱਟਰ 'ਤੇ NDTV ਨਾਲ ਆਪਣੇ ਤਿੰਨ ਦਹਾਕੇ ਲੰਬੇ ਸਬੰਧ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟਵੀਟ 'ਚ ਕਿਹਾ, ਨਮਸਤੇ। NDTV 'ਤੇ ਲਗਭਗ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਸ਼ਾਨਦਾਰ ਸੀਰੀਜ਼ ਅੱਜ ਖ਼ਤਮ ਹੋ ਗਿਆ ਹੈ। ਹਾਲਾਂਕਿ ਅਸਤੀਫ਼ਾ ਦੇਣ ਦਾ ਫੈਸਲਾ ਆਸਾਨ ਨਹੀਂ ਸੀ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement