ਮਹਾਰਾਸ਼ਟਰ 'ਚ ਟਰੱਕ ਨਾਲ ਟਕਰਾਈ ਬੱਸ, ਚਾਰ ਲੋਕਾਂ ਦੀ ਮੌਤ, 15 ਜ਼ਖਮੀ

By : GAGANDEEP

Published : Feb 1, 2023, 12:30 pm IST
Updated : Feb 1, 2023, 12:30 pm IST
SHARE ARTICLE
A bus collided with a truck in Maharashtra
A bus collided with a truck in Maharashtra

ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ

 

ਪੁਣੇ: ਪੁਣੇ-ਸੋਲਾਪੁਰ ਰਾਸ਼ਟਰੀ ਰਾਜਮਾਰਗ 'ਤੇ ਵਖਾਰੀ ਖੇਤਰ ਦੇ ਚੌਫੂਲਾ ਨੇੜੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 20 ਤੋਂ ਵੱਧ ਯਾਤਰੀ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਵੀ ਖਦਸ਼ਾ ਹੈ।

 ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੈੱਬ ਸੀਰੀਜ਼ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਹਟਾਏ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ

ਲਗਜ਼ਰੀ ਬੱਸ ਸੋਲਾਪੁਰ ਤੋਂ ਪੁਣੇ ਵੱਲ ਜਾ ਰਹੀ ਸੀ। ਚੌਫੂਲਾ ਪਾਰ ਕਰਨ ਤੋਂ ਬਾਅਦ ਵਖਾਰੀ ਸਰਹੱਦ 'ਤੇ ਇਕ ਟਰੱਕ ਦਾ ਟਾਇਰ ਫਟ ਗਿਆ ਅਤੇ ਟਰੱਕ ਹਾਈਵੇ 'ਤੇ ਰੁਕ ਗਿਆ। ਇਸ ਦੌਰਾਨ ਸੋਲਾਪੁਰ ਤੋਂ ਪੁਣੇ ਜਾ ਰਹੀ ਲਗਜ਼ਰੀ ਬੱਸ ਦੇ ਡਰਾਈਵਰ ਨੂੰ ਖੜੇ ਟਰੱਕ ਬਾਰੇ ਪਤਾ ਨਹੀਂ ਲੱਗਿਆ ਤੇ ਬੱਸ ਟਰੱਕ ਨਾਲ ਟਕਰਾ ਗਈ।

 ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਰਾਜਵੀਰ ਤੋਂ ਹੋਵੇਗੀ ਪੁੱਛਗਿੱਛ 

ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਇੱਕ ਪਾਸਾ ਉੱਡ ਗਿਆ। ਹਾਦਸੇ 'ਚ 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 20 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

 ਇਹ ਵੀ ਪੜ੍ਹੋ : 14 ਸਾਲ ਦੀ ਉਮਰ ਵਿਚ ਘਰ-ਘਰ ਅਖਬਾਰ ਵੇਚ ਕੇ ਜਮਾਂ ਕੀਤੀ ਪੂੰਜੀ, ਅੱਜ ਕਰੋੜਾਂ ਦੇ ਘਰ ਦੀ ਮਾਲਕਣ ਬਣੀ ਇਹ ਲੜਕੀ 

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement