ਉੱਤਰ ਕੋਰੀਆ ਨਾਲ ਗੱਲਬਾਤ ਲਈ ਤਿਆਰ ਹੈ ਜਰਮਨੀ : ਏਂਜੇਲਾ ਮਰਕੇਲ
Published : Sep 10, 2017, 11:14 pm IST
Updated : Sep 10, 2017, 5:44 pm IST
SHARE ARTICLE


ਫ੍ਰੈਂਕਫਰਟ ਐਮ ਮੈਨ, 10 ਸਤੰਬਰ : ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਅੱਜ ਕਿਹਾ ਹੈ ਕਿ ਜਰਮਨੀ ਈਰਾਨ ਨਾਲ ਹੋਏ ਸਮਝੌਤੇ ਦੀ ਤਰਜ਼ 'ਤੇ ਉੱਤਰੀ ਕੋਰੀਆਈ ਪ੍ਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਰਣਨੀਤਕ ਤੌਰ 'ਤੇ ਮਦਦ ਕਰਨ ਨੂੰ ਤਿਆਰ ਹੈ।

ਮਰਕੇਲ ਨੇ ਹਫ਼ਤਵਾਰੀ ਅਖ਼ਬਾਰ 'ਐਫ.ਏ.ਐਸ.' ਨੂੰ ਦਸਿਆ, ''ਜੇ ਸਾਨੂੰ ਗੱਲਬਾਤ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਮੈਂ ਤੁਰੰਤ ਹਾਂ ਕਹਾਂਗੀ।'' ਉਨ੍ਹਾਂ ਕਿਹਾ ਕਿ ਈਰਾਨ ਅਤੇ 6 ਮਹਾਂਸ਼ਕਤੀਆਂ ਵਿਚਾਲੇ ਸਾਲ 2015 'ਚ ਇਕ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਤਹਿਰਾਨ ਨੂੰ ਅਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣਾ ਸੀ ਅਤੇ ਇਸ ਨਾਲ ਸਬੰਧਤ ਜਾਂਚ ਲਈ ਅਪਣੇ ਪ੍ਰਮਾਣੂੰ ਕੇਂਦਰਾਂ ਦੇ ਦਰਵਾਜ਼ੇ ਖੋਲ੍ਹਣੇ ਸਨ, ਜਿਸ ਤੋਂ ਬਾਅਦ ਈਰਾਨ ਤੋਂ ਕੁਝ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਹ ਕਾਫੀ ਲੰਮਾ ਸਮਾਂ ਸੀ ਪਰ ਰਣਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਸੀ।
ਮਰਕੇਲ ਨੇ ਕਿਹਾ, ''ਉੱਤਰ ਕੋਰੀਆ ਸੰਘਰਸ਼ ਖ਼ਤਮ ਕਰਨ ਲਈ ਮੈਂ ਇਸ ਤਰ੍ਹਾਂ ਦੇ ਸਮਝੌਤੇ ਦੀ ਕਲਪਨਾ ਕਰ ਸਕਦੀ ਹਾਂ। ਯੂਰਪ ਅਤੇ ਖਾਸ ਤੌਰ 'ਤੇ ਜਰਮਨੀ ਇਸ 'ਚ ਸਰਗਰਮ ਯੋਗਦਾਨ ਲਈ ਤਿਆਰ ਹੈ।'' ਮਰਕੇਲ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਵਾਸ਼ਿੰਗਟਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਿਉਂਗਯਾਂਗ 'ਤੇ ਸਖ਼ਤ ਪਾਬੰਦੀ ਲਗਾਉਣ ਲਈ ਵੋਟ ਦੀ ਅਪੀਲ ਕੀਤੀ ਹੈ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement