ਅਧਿਕਾਰੀਆਂ ਵਲੋਂ ਕਿਰਨ ਚੌਧਰੀ ਦਾ ਫ਼ੋਨ ਨਾ ਚੁਕਣ ’ਤੇ ਵਿਜ ਨੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ
Published : Jan 23, 2025, 2:11 pm IST
Updated : Jan 23, 2025, 2:11 pm IST
SHARE ARTICLE
Vij complains to CM over Kiran Chaudhary's phone calls not being answered by officials
Vij complains to CM over Kiran Chaudhary's phone calls not being answered by officials

ਕਿਹਾ, ਅਧਿਕਾਰੀਆਂ ਦਾ ਇਹ ਰਵੱਈਆ ਸਹੀ ਨਹੀਂ

ਹਰਿਆਣਾ: ਹਰਿਆਣਾ ਵਿਚ ਨੌਕਰਸ਼ਾਹੀ ਸਵਾਲਾਂ ਦੇ ਘੇਰੇ ਵਿਚ ਹੈ। ਅਧਿਕਾਰੀਆਂ 'ਤੇ ਫ਼ੋਨ ਨਾ ਚੁਕਣ ਦੇ ਦੋਸ਼ ਲੱਗ ਰਹੇ ਹਨ। ਰਾਜ ਸਭਾ ਮੈਂਬਰ ਕਿਰਨ ਚੌਧਰੀ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਅਧਿਕਾਰੀਆਂ ਦੀ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਦਾ ਫ਼ੋਨ ਨਹੀਂ ਚੁਕਿਆ।

ਜਿਸ ਸਬੰਧੀ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਇਹ ਰਵੱਈਆ ਸਹੀ ਨਹੀਂ ਹੈ, ਉਨ੍ਹਾਂ ਨੂੰ ਜਨਤਕ ਪ੍ਰਤੀਨਿਧੀਆਂ ਅਤੇ ਆਮ ਲੋਕਾਂ ਦੇ ਫ਼ੋਨ ਜ਼ਰੂਰ ਚੁਕਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਵਿਚ ਓਵਰਲੋਡਿਡ ਵਾਹਨ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ। ਕੈਬਨਿਟ ਮੰਤਰੀ ਅਨਿਲ ਵਿਜ ਨੇ ਓਵਰਲੋਡਿਡ ਵਾਹਨ 'ਤੇ ਹੁਣ ਸਖ਼ਤ ਨਿਰਦੇਸ਼ ਦਿਤੇ ਹਨ। ਅਨਿਲ ਵਿਜ ਨੇ ਕਿਹਾ ਕਿ ਅਸੀਂ ਇਕ ਇਲੈਕਟ੍ਰਾਨਿਕ ਡਿਵਾਈਸ ਬਣਾ ਰਹੇ ਹਾਂ ਜੋ ਓਵਰਲੋਡਿੰਗ ਨੂੰ ਦਰਸਾਏਗਾ। ਵਿਜ ਨੇ ਕਿਹਾ ਕਿ ਓਵਰਲੋਡਿੰਗ ਭ੍ਰਿਸ਼ਟਾਚਾਰ ਦੀ ਮਾਂ ਹੈ। ਇਸ ਨਾਲ ਬਹੁਤ ਸਾਰੇ ਲੋਕਾਂ ਦੇ ਕੋਠੀਆਂ ਤੇ ਮਹਿਲ ਬਣ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਸਮੁੰਦਰਾਂ ਵਿਚ ਜਹਾਜ਼ ਖੜੇ ਹੋ ਗਏ ਹਨ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਰੋਕਾਂਗੇ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement