Congress Candidate Pradeep Chaudhary: ਹਰਿਆਣਾ 'ਚ ਕਾਂਗਰਸੀ ਉਮੀਦਵਾਰ ਦੇ ਕਾਫਲੇ 'ਤੇ ਗੋਲੀਬਾਰੀ, ਸਮਰਥਕ ਨੂੰ ਲੱਗੀ ਗੋਲੀ, ਹਾਲਤ ਨਾਜ਼ੁਕ
Published : Sep 20, 2024, 5:20 pm IST
Updated : Sep 20, 2024, 5:20 pm IST
SHARE ARTICLE
Attack on convoy of Congress candidate Pradeep Chaudhary  Haryana election 2024
Attack on convoy of Congress candidate Pradeep Chaudhary Haryana election 2024

Congress Candidate Pradeep Chaudhary: ਗੈਂਗਸਟਰ ਰਾਣਾ ਨਾਲ ਜੁੜੀਆਂ ਤਾਰਾਂ

Attack on convoy of Congress candidate Pradeep Chaudhary  Haryana election 2024 : ਹਰਿਆਣਾ 'ਚ ਸ਼ੁੱਕਰਵਾਰ (20 ਸਤੰਬਰ) ਨੂੰ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਗੋਲੀਬਾਰੀ ਹੋਈ ਸੀ। ਇਸ ਵਿਚ ਕਾਫ਼ਲੇ ਵਿੱਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਮਾਰ ਲੱਗੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ.ਰੈਫਰ ਕਰ ਦਿਤਾ ਗਿਆ ਹੈ।

ਰਾਏਪੁਰ ਰਾਣੀ ਨੇੜੇ ਭੜੌਲੀ ਪਿੰਡ 'ਚ ਕਾਲਕਾ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਬਾਈਕ 'ਤੇ ਸਵਾਰ ਕੁਝ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਗੋਲਡੀ 'ਤੇ ਗੈਂਗਸਟਰ ਭੁੱਪੀ ਰਾਣਾ ਗੈਂਗ ਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਹਨ। ਗੋਲਡੀ ਦੀ ਪਹਿਲਾਂ ਵੀ ਭੁੱਪੀ ਰਾਣਾ ਗੈਂਗ ਨਾਲ ਲੜਾਈ ਹੋ ਚੁੱਕੀ ਹੈ।

ਜ਼ਖ਼ਮੀ ਸਮਰਥਕ ਦੀ ਪਛਾਣ ਗੋਲਡੀ ਵਜੋਂ ਹੋਈ ਹੈ। ਉਹ ਕਾਲਕਾ ਦੇ ਪਿੰਡ ਖੇੜੀ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਰਾਏਪੁਰ ਰਾਣੀ ਥਾਣੇ ਵਿਚ ਅਪਰਾਧਿਕ ਮਾਮਲੇ ਵੀ ਦਰਜ ਹਨ। ਹਾਲ ਹੀ ਵਿੱਚ ਉਸ ਕੋਲੋਂ ਇੱਕ ਪਿਸਤੌਲ ਅਤੇ ਕਾਰਤੂਸ ਵੀ ਮਿਲੇ ਹਨ।
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement