Farmer protest: ਕਿਸਾਨ ਤੋਂ ਬਾਅਦ ਸ਼ੰਭੂ ਬਾਰਡਰ 'ਤੇ GRP ਸਬ-ਇੰਸਪੈਕਟਰ ਨੇ ਤੋੜਿਆ ਦਮ
Published : Feb 16, 2024, 2:04 pm IST
Updated : Feb 16, 2024, 2:42 pm IST
SHARE ARTICLE
GRP sub-inspector died at Shambhu border Farmer protest news in punjabi
GRP sub-inspector died at Shambhu border Farmer protest news in punjabi

Farmer protest: ਅੱਥਰੂ ਗੈਸ ਦੇ ਪ੍ਰਭਾਵ ਕਾਰਨ ਤੋੜਿਆ ਦਮ

GRP sub-inspector died at Shambhu border Farmer protest news in punjabi  : ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ (16 ਫਰਵਰੀ) ਚੌਥਾ ਦਿਨ ਹੈ। ਹਰਿਆਣਾ 'ਚ ਕਿਸਾਨਾਂ ਦੇ ਮਾਰਚ ਦੌਰਾਨ ਸ਼ੰਭੂ ਸਰਹੱਦ 'ਤੇ ਅੱਥਰੂ ਗੈਸ ਦੇ ਪ੍ਰਭਾਵ ਨਾਲ ਪਾਣੀਪਤ ਜੀਆਰਪੀ 'ਚ ਤਾਇਨਾਤ ਸਬ ਇੰਸਪੈਕਟਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਖੇਤਾਂ ਵਿਚੋਂ ਮਿਲੀ ਨੌਜਵਾਨ ਦੀ ਲਾਸ਼, ਹਜੇ ਤੱਕ ਨਹੀਂ ਹੋਈ ਸ਼ਨਾਖਤ 

ਸਬ ਇੰਸਪੈਕਟਰ ਦੀ ਪਹਿਚਾਣ ਹੀਰਾਲਾਲ (52) ਵਜੋਂ ਹੋਈ ਹੈ। ਉਹ ਪਾਣੀਪਤ ਦੀ ਸਮਾਲਖਾ ਚੌਕੀ 'ਤੇ ਤਾਇਨਾਤ ਸਨ। ਹੀਰਾਲਾਲ  ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਸਰਹੱਦ ਵੱਲ ਫੋਰਸ ਨਾਲ ਗਿਆ ਸੀ। ਹੀਰਾਲਾਲ (52) ਮੂਲ ਰੂਪ ਵਿੱਚ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਜੀਆਰਪੀ ਵਿੱਚ ਸਬ-ਇੰਸਪੈਕਟਰ ਸੀ। ਉਹ ਸਮਾਲਖਾ ਜੀਆਰਪੀ ਚੌਕੀ 'ਤੇ ਡਿਊਟੀ 'ਤੇ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾਲਾਲ ਨੂੰ ਤਿੰਨ-ਚਾਰ ਸਾਲ ਪਹਿਲਾਂ ਸਮਾਲਖਾ ਚੌਕੀ ਤੋਂ ਅੰਬਾਲਾ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: Pathankot News: ਪਠਾਨਕੋਟ 'ਚ ਇਨਸਾਨੀਅਤ ਸ਼ਰਮਸਾਰ, ਵਿਆਹੀ ਹੋਈ ਔਰਤ ਨਾਲ ਕੀਤਾ ਗੈਂਗਰੇਪ 

ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਯੂਨੀਅਨ ਨੇ ਅੱਜ ਭਾਰਤ ਬੰਦ ਦਾ ਸੱਦਾ ਦਿਤਾ ਹੈ। ਇਸ ਵਿਚ ਪਿੰਡਾਂ ਵਿਚ ਦੁਕਾਨਾਂ ਬੰਦ ਰੱਖਣ ਅਤੇ ਕਿਸਾਨਾਂ ਨੂੰ ਖੇਤਾਂ ਵਿਚ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਹਰਿਆਣਾ, ਪੰਜਾਬ ਅਤੇ ਹਿਮਾਚਲ ਵਿੱਚ ਬਾਜ਼ਾਰ ਬੰਦ ਹਨ। ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲ ਰਹੀਆਂ। ਬੰਦ ਦਾ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀਗੰਗਾਨਗਰ ਜ਼ਿਲ੍ਹਿਆਂ ਦੇ ਪੇਂਡੂ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਬੀਕੇਯੂ (ਚੜੂਨੀ) ਦੇ ਵਰਕਰਾਂ ਨੇ ਹਰਿਆਣਾ ਦੇ ਕਈ ਟੋਲ ਪੁਆਇੰਟਾਂ ਨੂੰ 3 ਘੰਟੇ ਲਈ ਖਾਲੀ ਕਰ ਦਿੱਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from GRP sub-inspector died at Shambhu border Farmer protest news in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement