Karnal News: ਕਰਨਾਲ 'ਚ ਵਿਦਿਆਰਥਣ ’ਤੇ ਬਾਂਦਰਾਂ ਨੇ ਕੀਤਾ ਹਮਲਾ, ਛੱਤ ਤੋਂ ਡਿਗੱਣ ਕਾਰਨ ਹੋਈ ਮੌਤ 

By : BALJINDERK

Published : Jun 13, 2024, 4:54 pm IST
Updated : Jun 13, 2024, 7:58 pm IST
SHARE ARTICLE
ਮ੍ਰਿਤਕ ਦੀ ਫਾਈਲ ਫੋਟੋ
ਮ੍ਰਿਤਕ ਦੀ ਫਾਈਲ ਫੋਟੋ

Karnal News : ਖਾਣਾ ਖਾਣ ਤੋਂ ਬਾਅਦ ਛੱਤ ’ਤੇ ਟਹਿਲ ਰਹੀ ਸੀ ਲੜਕੀ 

Karnal News : ਕਰਨਾਲ ਦੇ ਜਾਟੋ ਗੇਟ ਵਿਚ ਇੱਕ ਨੌਵੀ ਕਲਾਸ ਦੀ ਵਿਦਿਅਰਥਣ ’ਤੇ ਬਾਂਦਰਾਂ ਦੇ ਹਮਲੇ ਕਾਰਨ ਘਰ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 14 ਸਾਲ ਦੀ ਕਨਿਕਾ ਜੋ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ। ਪੁਲਿਸ ਨੇ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। 

ਇਹ ਵੀ ਪੜੋ:Pathankot News : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ 'ਚ ਵਧਾਈ ਸੁਰੱਖਿਆ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਕਨਿਕਾ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੀ ਛੱਤ 'ਤੇ ਟਹਿਲਣ ਗਈ ਸੀ ਅਤੇ ਆਪਣੇ ਮੋਬਾਈਲ 'ਤੇ ਰੁੱਝੀ ਹੋਈ ਸੀ, ਉਦੋਂ ਅਚਾਨਕ ਛੱਤ 'ਤੇ ਕਈ ਬਾਂਦਰ ਇਕੱਠੇ ਹੋ ਜਾਂਦੇ ਹਨ ਅਤੇ ਕਨਿਕਾ ਡਰ ਜਾਂਦੀ ਹੈ ਅਤੇ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਜਾਂਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਹੈ।

ਇਹ ਵੀ ਪੜੋ:TRAI NEWS : ਮੋਬਾਇਲ ’ਚ 2 ਸਿਮ ਕਾਰਡਾਂ ਦੀ ਵਰਤੋਂ ’ਤੇ ਟਰਾਈ ਲਗਾ ਸਕਦੀ ਹੈ ਜੁਰਮਾਨਾ, ਜਾਣੋ ਕੀ ਹੈ ਨਵਾਂ ਪਲਾਨ  

ਜ਼ਿਕਰਯੋਗ ਹੈ ਕਿ ਕਰਨਾਲ ’ਚ ਬਾਂਦਰਾਂ ਦੀ ਦਹਿਸ਼ਤ ਪੁਰਾਣੀ ਹੈ, ਜਿਸ ਸਬੰਧੀ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਅਤੇ ਮੇਅਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਬਾਂਦਰਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ, ਜਿਸ ਕਾਰਨ ਇਹ ਘਟਨਾ ਕਈ ਸਵਾਲ ਆਪਣੇ ਪਿੱਛੇ ਛੱਡ ਗਈ ਹੈ। 

(For more news apart from monkeys attack student in Karnal, she died due to falling from the roof  News in Punjabi, stay tuned to Rozana Spokesman)

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement