Haryana News : ਅੰਬਾਲਾ 'ਚ ਬਿਊਟੀ ਪਾਰਲਰ ਗਈ ਲੜਕੀ 4 ਦਿਨਾਂ ਤੋਂ ਲਾਪਤਾ 

By : BALJINDERK

Published : May 10, 2024, 2:00 pm IST
Updated : May 10, 2024, 2:00 pm IST
SHARE ARTICLE
Missing Girl
Missing Girl

Haryana News : ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਜਾਂਚ ਕੀਤੀ ਸ਼ੁਰੂ 

Haryana News : ਹਰਿਆਣਾ ਦੇ ਅੰਬਾਲਾ ਕੈਂਟ ’ਚ 6 ਮਈ ਦੀ ਸਵੇਰ ਤੋਂ ਬਿਊਟੀ ਪਾਰਲਰ ਲਈ ਘਰੋਂ ਗਈ ਲੜਕੀ ਘਰ ਵਾਪਸ ਨਹੀਂ ਆਈ। ਪਰਿਵਾਰ ਵਲੋਂ ਲੜਕੀ ਦੀ ਤਲਾਸ਼ ਦਿਨ-ਰਾਤ ਕਰ ਰਿਹਾ ਹੈ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਲੜਕੀ ਦੀ ਮਾਂ ਨੇ ਪਡਾਵ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਲੜਕੀ ਨੂੰ ਲੱਭਣ ਮੰਗ ਕੀਤੀ ਹੈ।

ਇਹ ਵੀ ਪੜੋ:Chandigarh News : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ  

ਇਸ ਸਬੰਧੀ ਪੱਕੀ ਸਰਾਏ, ਅੰਬਾਲਾ ਕੈਂਟ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਦੀਆਂ 3 ਲੜਕੀਆਂ ਅਤੇ ਇਕ ਪੁੱਤਰ ਹੈ। ਸਭ ਤੋਂ ਛੋਟੀ 19 ਸਾਲ ਦੀ ਧੀ ਲਕਸ਼ਮੀ ਨਗਰ ’ਚ ਰਿਲੈਕਸ ਜ਼ੋਨ ਪਾਰਲਰ ’ਚ ਕੰਮ ਕਰਦੀ ਸੀ। 6 ਮਈ ਨੂੰ ਉਹ ਸਵੇਰੇ 10:30 ਵਜੇ ਕੰਮ ਲਈ ਘਰੋਂ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਊਟੀ ਪਾਰਲਰ 'ਚ ਵੀ ਪੁੱਛਗਿੱਛ ਕੀਤੀ ਪਰ ਉਨ੍ਹਾਂ ਦੀ ਲੜਕੀ ਉਥੇ ਵੀ ਨਹੀਂ ਪਹੁੰਚੀ। ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਘਰੋਂ ਵੀ ਕੁਝ ਨਹੀਂ ਲਿਆ। ਮੈਨੂੰ ਕਦੇ ਵੀ ਕੋਈ ਅੰਦਾਜ਼ਾ ਨਹੀਂ ਸੀ ਕਿ ਮੇਰੀ ਧੀ ਨਾਲ ਅਫੇਅਰ ਚੱਲ ਰਿਹਾ ਹੈ। ਅਜਿਹਾ ਹੁੰਦਾ ਤਾਂ ਧੀ ਨੇ ਦੱਸ ਦੇਣਾ ਸੀ, ਪਰ ਉਸ ਨੂੰ ਕੁਝ ਨਹੀਂ ਦੱਸਿਆ ਗਿਆ। ਪਡਾਵ ਥਾਣਾ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(For more news apart from  girl went beauty parlor in Ambala has been missing 4 days News in Punjabi, stay tuned to Rozana Spokesman)

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement