Uttarakhand News: ਉਤਰਾਖੰਡ 'ਚ ਨੌਜਵਾਨਾਂ ਨੇ ਚਲਦੀ ਗੱਡੀ ਵਿਚ ਕੀਤੇ ਸਟੰਟ, ਪੁਲਿਸ ਨੇ ਕਾਰ ਜ਼ਬਤ ਕਰ ਕੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ
Published : Aug 4, 2025, 12:08 pm IST
Updated : Aug 4, 2025, 12:43 pm IST
SHARE ARTICLE
Youths perform stunts in a moving vehicle in Uttarakhand
Youths perform stunts in a moving vehicle in Uttarakhand

Uttarakhand News: ਹਰਿਆਣਾ ਦੇ ਗੁਰੂਗ੍ਰਾਮ ਨਾਲ ਸਬੰਧਿਤ ਹਨ ਨੌਜਵਾਨ

Youths perform stunts in a moving vehicle in Uttarakhand: ਹਰਿਆਣਾ ਦੇ ਗੁਰੂਗ੍ਰਾਮ ਦੇ 5 ਨੌਜਵਾਨਾਂ ਨੇ ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿਚ ਆਪਣੀ ਕਾਰ ਨਾਲ ਸਟੰਟ ਕੀਤੇ। 4 ਨੌਜਵਾਨ ਕਾਰ ਦੀ ਖਿੜਕੀ ਅਤੇ ਸਨਰੂਫ 'ਤੇ ਲਟਕ ਰਹੇ ਸਨ। ਉਨ੍ਹਾਂ ਦੇ ਪਿੱਛੇ ਆ ਰਹੀ ਕਾਰ ਵਿੱਚ ਸਵਾਰ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾਈ। 

ਰਾਹਗੀਰਾਂ ਨੇ ਵੀਡੀਓ ਟਿਹਰੀ ਪੁਲਿਸ ਨੂੰ ਭੇਜ ਦਿੱਤੀ। ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਦੀ ਕਾਰ ਜ਼ਬਤ ਕਰ ਲਈ ਅਤੇ ਡਰਾਈਵਰ ਸਮੇਤ ਇਨ੍ਹਾਂ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ, ਉਨ੍ਹਾਂ ਦੀ ਕਾਰ ਦਾ ਚਲਾਨ ਕੱਟ ਕੇ ਛੱਡ ਦਿੱਤਾ ਗਿਆ। ਨੌਜਵਾਨਾਂ ਨੂੰ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।

24 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ, ਇੱਕ ਚਿੱਟੇ ਰੰਗ ਦੀ ਵਰਨਾ ਕਾਰ (HR26BQ1617) ਟਿਹਰੀ ਜ਼ਿਲ੍ਹੇ ਦੇ ਨਰਿੰਦਰ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੀ ਇੱਕ ਸੜਕ 'ਤੇ ਜਾਂਦੀ ਵਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਕਾਰ ਦੇ ਪਿੱਛੇ ਆ ਰਹੀ ਦੂਜੀ ਕਾਰ ਵਿੱਚ ਸਵਾਰ ਲੋਕ ਉਨ੍ਹਾਂ ਦੀ ਵੀਡੀਓ ਰਿਕਾਰਡ ਕਰ ਰਹੇ ਹਨ। ਵਰਨਾ ਕਾਰ ਵਿਚ 4 ਨੌਜਵਾਨ ਕਾਰ ਦੀਆਂ ਖਿੜਕੀਆਂ ਅਤੇ ਸਨਰੂਫ 'ਤੇ ਲਟਕ ਰਹੇ ਹਨ। ਇੱਕ ਨੌਜਵਾਨ ਕਾਰ ਚਲਾ ਰਿਹਾ ਹੈ।

ਬਾਕੀ ਦੋ ਨੌਜਵਾਨ ਉਸ ਨੌਜਵਾਨ ਦੇ ਕੈਮਰੇ ਵੱਲ ਦੇਖ ਕੇ ਨੱਚ ਰਹੇ ਹਨ ਅਤੇ ਹੱਥ ਹਿਲਾ ਰਹੇ ਹਨ। ਇਸ ਤੋਂ ਬਾਅਦ, ਵੀਡੀਓ ਵਿੱਚ, ਪੰਜੇ ਨੌਜਵਾਨ ਪੁਲਿਸ ਸਟੇਸ਼ਨ ਵਿੱਚ ਪੁਲਿਸ ਕਰਮਚਾਰੀਆਂ ਦੇ ਨਾਲ ਦਿਖਾਈ ਦੇ ਰਹੇ ਹਨ। ਉਸਦੇ ਪਿੱਛੇ ਉਸਦੀ ਕਾਰ ਵੀ ਦਿਖਾਈ ਦੇ ਰਹੀ ਹੈ।

"(For more news apart from “ Youths perform stunts in a moving vehicle in Uttarakhand  , ” stay tuned to Rozana Spokesman.)

 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement