ਸੈਕਟਰ-16, ਚੰਡੀਗੜ੍ਹ ਦੇ ਰੋਜ਼ ਗਾਰਡਨ 'ਚ ਮਹਿਲਾ ਦਾ ਕਤਲ
Published : Nov 29, 2025, 6:44 pm IST
Updated : Nov 29, 2025, 6:44 pm IST
SHARE ARTICLE
Woman murdered in Rose Garden, Sector 16, Chandigarh
Woman murdered in Rose Garden, Sector 16, Chandigarh

ਬਾਥਰੂਮ ਵਿੱਚੋਂ ਮਿਲੀ ਮਹਿਲਾ ਦੀ ਲਾਸ਼

ਚੰਡੀਗੜ੍ਹ: ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ ਅੱਜ ਬਾਥਰੂਮ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਕੋਲ ਇੱਕ ਚਾਕੂ ਮਿਲਿਆ ਹੈ। ਔਰਤ ਦੀ ਗਰਦਨ 'ਤੇ ਡੂੰਘੇ ਜ਼ਖ਼ਮ ਮਿਲੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤ ਦਾ ਗਲਾ ਚਾਕੂ ਨਾਲ ਵੱਢ ਕੇ ਕਤਲ ਕੀਤਾ ਗਿਆ ਹੈ।

ਰਿਪੋਰਟਾਂ ਮੁਤਾਬਕ ਸ਼ਨਿੱਚਰਵਾਰ ਦੁਪਹਿਰ ਨੂੰ ਇੱਕ ਮਹਿਲਾ ਸੈਲਾਨੀ ਸੈਕਟਰ-16 ਦੇ ਰੋਜ਼ ਗਾਰਡਨ ਪਾਰਕ ਵਿੱਚ ਬਾਥਰੂਮ ਗਈ। ਉੱਥੇ ਉਸ ਨੇ ਬੇਹੋਸ਼ ਹਾਲਤ ਵਿੱਚ ਪਈ ਇੱਕ ਔਰਤ ਨੂੰ ਵੇਖਿਆ, ਜਿਸ ਦੇ ਖੂਨ ਵਹਿ ਰਿਹਾ ਸੀ। ਇਸ ਨਾਲ ਔਰਤ ਡਰ ਗਈ ਅਤੇ ਉਹ ਡਰ ਨਾਲ ਰੌਲਾ ਪਾਉਣ ਲੱਗੀ। ਫਿਰ ਉਹ ਬਾਹਰ ਭੱਜ ਗਈ ਤੇ ਰੋਂਦੇ ਹੋਏ ਟ੍ਰੈਫਿਕ ਪੁਲਿਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਕਿਹਾ ਕਿ ਔਰਤ ਦੀ ਲਾਸ਼ ਬਾਥਰੂਮ ਵਿੱਚ ਪਈ ਸੀ, ਖੂਨ ਵਹਿ ਰਿਹਾ ਸੀ ਅਤੇ ਨੇੜੇ ਹੀ ਇੱਕ ਚਾਕੂ ਸੀ। ਟ੍ਰੈਫਿਕ ਪੁਲਿਸ ਤੁਰੰਤ ਪਹੁੰਚੀ। ਇਸ ਤੋਂ ਬਾਅਦ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਉਮਰ ਕਰੀਬ 40 ਸਾਲ ਹੈ। ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement