Himachal Weather Update: ਸ਼ਿਮਲਾ ਜਾ ਰਹੀ ਪੰਜਾਬ ਦੀ ਗੱਡੀ 'ਤੇ ਡਿੱਗੇ ਪਹਾੜ, 1 ਦੀ ਮੌਤ, 3 ਜ਼ਖ਼ਮੀ
Published : Jul 29, 2024, 10:15 am IST
Updated : Jul 29, 2024, 10:25 am IST
SHARE ARTICLE
Himachal Weather Update News
Himachal Weather Update News

Himachal Weather Update: ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਸ਼ਿਮਲਾ ਜਾ ਰਹੀ ਸੀ ਬੋਲੈਰੋ ਗੱਡੀ

Himachal Weather Update News: ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 'ਤੇ ਬੀਤੀ ਰਾਤ ਪਹਾੜੀ ਤੋਂ ਲੈਂਡਸਲਾਈਡ ਹੋਣ ਦੀ ਘਟਨਾ ਵਾਪਰੀ। ਪੰਜਾਬ ਨੰਬਰ ਦੀ ਇੱਕ ਬੋਲੋਰੋ ਗੱਡੀ ਇਸ ਦੀ ਲਪੇਟ ਵਿਚ ਆ ਗਈ। ਇਸ ਵਿਚ ਸਵਾਰ ਪੰਜਾਬ ਦੇ ਦੇਵਰਾਜ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: Canada News: ਕੈਨੇਡਾ ’ਚ 3 ਪੰਜਾਬੀਆਂ ਦੀ ਸੜਕ ਹਾਦਸੇ 'ਚ ਮੌਤ

ਜ਼ਖ਼ਮੀਆਂ ਦਾ ਈਐਸਆਈ ਹਸਪਤਾਲ ਪਰਵਾਣੂ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਬੋਲੈਰੋ ਕੈਂਪਰ ਗੱਡੀ ਨੰਬਰ ਪੀਬੀ 08 ਸੀਪੀ-9686 ਬੀਤੀ ਰਾਤ ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਜਾ ਰਹੀ ਸੀ। ਰਾਤ ਕਰੀਬ 2.30 ਵਜੇ ਪਹਾੜੀ ਤੋਂ ਲੈਂਡਸਲਾਈਡ ਹੋ ਗਈ। ਕਾਰ ਇਸ ਦੀ ਲਪੇਟ ਵਿਚ ਆ ਗਈ। ਜਿਸ ਕਾਰਨ ਵਾਹਨ ਦਾ ਭਾਰੀ ਨੁਕਸਾਨ ਹੋਇਆ। ਗੰਭੀਰ ਜ਼ਖ਼ਮੀ ਦੇਵਰਾਜ ਨੂੰ ਪਰਵਾਣੂ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: Health News: ਗਰਭਵਤੀ ਔਰਤਾਂ ਤਰਬੂਜ਼ ਖਾ ਸਕਦੀਆਂ ਹਨ ਜਾਂ ਨਹੀਂ? 

ਪਹਾੜ ਡਿੱਗਣ ਤੋਂ ਬਾਅਦ ਹਾਈਵੇਅ ਬੰਦ ਰਿਹਾ, ਜਿਸ ਨੂੰ ਸਵੇਰੇ 6 ਵਜੇ ਮੁੜ ਖੋਲਿਆ ਗਿਆ। ਬੀਤੀ ਰਾਤ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਕਾਰਨ ਤਬਾਹੀ ਹੋਈ ਹੈ। ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ 80 ਤੋਂ ਵੱਧ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਿਮਲਾ ਦੇ ਮੇਹਲੀ-ਸ਼ੋਗੀ ਰੋਡ 'ਤੇ ਜ਼ਮੀਨ ਖਿਸਕਣ ਕਾਰਨ ਇਕ ਵਾਹਨ ਮਲਬੇ ਹੇਠਾਂ ਦੱਬ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Punjabi youth Death in America News, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement