ਮਹਾ ਮੰਡਲੇਸ਼ਵਰ ਸ਼੍ਰੀ ਸੋਨਾਕਸ਼ੀ ਮਹੰਤ ਨੇ ਟ੍ਰਾਈਸਿਟੀ ਅਤੇ ਆਸ ਪਾਸ ਦੇ ਇਲਾਕਿਆਂ ’ਚ 100,000 ਰੁੱਖ ਲਗਾਉਣ ਦਾ ਸੰਕਲਪ ਲਿਆ
Published : Jun 26, 2024, 2:52 pm IST
Updated : Jun 26, 2024, 3:09 pm IST
SHARE ARTICLE
ਸ੍ਰੀ ਸਨਾਤਨ ਧਰਮ ਮੰਦਰ ਦੇ ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਅਤੇ ਮੀਤ ਪ੍ਰਧਾਨ ਆਸ਼ੂਤੋਸ਼ ਚੋਪੜਾ ਨੇ ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾਉਂਦੇ ਹੋਏ।
ਸ੍ਰੀ ਸਨਾਤਨ ਧਰਮ ਮੰਦਰ ਦੇ ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਅਤੇ ਮੀਤ ਪ੍ਰਧਾਨ ਆਸ਼ੂਤੋਸ਼ ਚੋਪੜਾ ਨੇ ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾਉਂਦੇ ਹੋਏ।

ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾਈ ਗਈ

ਚੰਡੀਗੜ੍ਹ: ਮਹਾ ਮੰਡਲੇਸ਼ਵਰ ਸ਼੍ਰੀ ਸੋਨਾਕਸ਼ੀ ਮਹੰਤ ਨੇ ਸ੍ਰੀ ਸਨਾਤਨ ਧਰਮ ਮੰਦਰ, ਸੈਕਟਰ 38-ਸੀ, ਚੰਡੀਗੜ੍ਹ ਦੇ ਸਹਿਯੋਗ ਨਾਲ ਟ੍ਰਾਈਸਿਟੀ ਅਤੇ ਆਸ ਪਾਸ ਦੇ ਇਲਾਕਿਆਂ ’ਚ 100,000 ਰੁੱਖ ਲਗਾਉਣ ਦਾ ਸੰਕਲਪ ਲਿਆ ਹੈ। ਜਨਰਲ ਸਕੱਤਰ ਰਵਿੰਦਰ ਪੁਸ਼ਪ ਭਾਗਤਿਆਰ ਅਤੇ ਮੀਤ ਪ੍ਰਧਾਨ ਆਸ਼ੂਤੋਸ਼ ਚੋਪੜਾ ਨੇ ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। 

1

ਇਸ ਬਾਰੇ ਜਾਣਕਾਰੀ ਦਿੰਦਿਆਂ ਰਵਿੰਦਰ ਪੁਸ਼ਪ ਭਾਗਤਿਆਰ ਨੇ ਦਸਿਆ ਕਿ ਇਹ ਪਹਿਲ ਟ੍ਰਾਈਸਿਟੀ ਅਤੇ ਆਸ ਪਾਸ ਦੇ ਇਲਾਕਿਆਂ ਲਈ ਬਹੁਤ ਸਾਰੇ ਲਾਭਾਂ ਦਾ ਵਾਅਦਾ ਕਰਦੀ ਹੈ, ਜਿਸ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ, ਜੈਵ ਵੰਨ-ਸੁਵੰਨਤਾ ’ਚ ਵਾਧਾ ਅਤੇ ‘ਸ਼ਹਿਰੀ ਹੀਟ ਆਈਲੈਂਡ ਅਸਰ’ ’ਚ ਕਮੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੁੱਖ ਕਾਰਬਨ ਡਾਈਆਕਸਾਈਡ ਨੂੰ ਵੱਖ ਕਰ ਕੇ ਅਤੇ ਜੰਗਲੀ ਜੀਵਾਂ ਲਈ ਕੁਦਰਤੀ ਰਿਹਾਇਸ਼ ਪ੍ਰਦਾਨ ਕਰ ਕੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ’ਚ ਵੀ ਮਦਦ ਕਰਨਗੇ। 3

ਸ਼੍ਰੀ ਸੋਨਾਕਸ਼ੀ ਮਹੰਤ, ਜੋ ਅਪਣੇ ਨਿਰੰਤਰ ਸਮਾਜਕ ਕਾਰਜਾਂ ਲਈ ਪ੍ਰਸਿੱਧ ਹਨ, ਨੇ ਇਸ ਪਹਿਲ ਕਦਮੀ ਦਾ ਸਮਰਥਨ ਕਰਨ ਲਈ ਸ਼੍ਰੀ ਬ੍ਰਹਮਜੀਤ ਕਾਲੀਆ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਸੈਕਟਰ 38-ਸੀ ਦੇ ਸ਼੍ਰੀ ਸਨਾਤਨ ਧਰਮ ਮੰਦਰ ਨੂੰ ਲਗਭਗ 1 ਕਿਲੋਗ੍ਰਾਮ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਦਾਨ ਕੀਤੇ ਹਨ। 

2

ਇਸ ਤੋਂ ਇਲਾਵਾ, ਉਨ੍ਹਾਂ ਨੇ ਗਰੀਬ ਲੜਕੀਆਂ ਲਈ ਵਿਆਹਾਂ ਦਾ ਆਯੋਜਨ ਕੀਤਾ ਹੈ ਅਤੇ ਵਿੱਤੀ ਸਹਾਇਤਾ, ਭੋਜਨ, ਕਪੜੇ ਅਤੇ ਵਿਦਿਅਕ ਸਰੋਤਾਂ ਰਾਹੀਂ ਗਰੀਬ ਪਰਵਾਰਾਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕੀਤੀ ਹੈ। ਸਮਾਜ ਦੀ ਬਿਹਤਰੀ ਲਈ ਉਨ੍ਹਾਂ ਦਾ ਅਟੁੱਟ ਸਮਰਪਣ ਭਾਈਚਾਰੇ ਨੂੰ ਪ੍ਰੇਰਿਤ ਅਤੇ ਉੱਚਾ ਚੁੱਕਦਾ ਰਹਿੰਦਾ ਹੈ। 

ਇਸ ਸਮਾਗਮ ’ਚ ਸ੍ਰੀ ਮਹਾਜਨ, ਸ਼੍ਰੀ ਡੀ.ਡੀ.ਜੋਸ਼ੀ, ਸ਼੍ਰੀ ਅਤੇ ਸ਼੍ਰੀਮਤੀ ਕ੍ਰਿਸ਼ਨ ਸਹਿਜਪਾਲ, ਅਤੇ ਮਹਿਲਾ ਮੰਡਲ ਪ੍ਰਧਾਨ ਸ਼੍ਰੀਮਤੀ ਪ੍ਰਭਾ ਨੇ ਵੀ ਸ਼ਿਰਕਤ ਕੀਤੀ। 

Tags: chandigarh, trees

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement