ਚੰਡੀਗੜ੍ਹ ਨਗਰ ਨਿਗਮ ਦੇ ਸਦਨ ’ਚ ਹੰਗਾਮਾ, ਮੈਂਬਰਾਂ ਵਿਚਾਲੇ ਹੋਈ ਖਿੱਚਧੂਹ
Published : Dec 24, 2024, 11:04 pm IST
Updated : Dec 24, 2024, 11:06 pm IST
SHARE ARTICLE
Chandigarh Municipal Corporation House
Chandigarh Municipal Corporation House

ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਇਕ ਕਾਰਪੋਰੇਟਰ ਨੇ ਅਨਿਲ ਮਸੀਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਪੋਸਟਰ ਵਿਖਾਇਆ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ (ਪੀ.ਐੱਮ.ਸੀ.) ਹਾਊਸ ’ਚ ਜਨਵਰੀ ’ਚ ਵੋਟਾਂ ਨਾਲ ਛੇੜਛਾੜ ਦੀ ਘਟਨਾ ਨੂੰ ਲੈ ਕੇ ਵਿਰੋਧੀ ਕੌਂਸਲਰਾਂ ਵਿਚਾਲੇ ਝੜਪ ਹੋ ਗਈ। ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਇਕ ਕਾਰਪੋਰੇਟਰ ਨੇ ਅਨਿਲ ਮਸੀਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਪੋਸਟਰ ਵਿਖਾਇਆ। ਮਸੀਹ ਇਕ  ਨਾਮਜ਼ਦ ਕੌਂਸਲਰ ਹਨ ਜਿਸ ’ਤੇ  ਜਨਵਰੀ ’ਚ ਮੇਅਰ ਦੀ ਚੋਣ ’ਚ ਪ੍ਰੀਜ਼ਾਈਡਿੰਗ ਅਫਸਰ ਵਜੋਂ ਬੈਲਟ ਪੇਪਰਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਗਿਆ ਸੀ। 

ਭਾਜਪਾ ਕੌਂਸਲਰਾਂ ਨੇ ‘ਆਪ’ ਮੈਂਬਰਾਂ ’ਤੇ  ਹਮਲਾ ਕੀਤਾ। ਮਸੀਹ ਨੇ ਅਪਣੀ ਸੀਟ ਤੋਂ ਉੱਠ ਕੇ ਕਾਂਗਰਸ ਮੈਂਬਰਾਂ ਵਲ  ਵੇਖਿਆ ਅਤੇ ਕਿਹਾ, ‘‘ਰਾਹੁਲ ਗਾਂਧੀ, ਸੋਨੀਆ ਗਾਂਧੀ ਜ਼ਮਾਨਤ ’ਤੇ  ਬਾਹਰ ਹਨ।’’ ਹੰਗਾਮੇ ਦੌਰਾਨ ਕਾਂਗਰਸ ਅਤੇ ‘ਆਪ‘ ਦੇ ਮੈਂਬਰ ਮਸੀਹ ਦੇ ਪੋਸਟਰ ਲੈ ਕੇ ਮੰਚ ਦੇ ਨੇੜੇ ਆ ਗਏ ਅਤੇ ਫਿਰ ਉਨ੍ਹਾਂ ਵਿਰੁਧ  ਨਾਅਰੇਬਾਜ਼ੀ ਕੀਤੀ। ਹੰਗਾਮੇ ਦੌਰਾਨ ਕਾਂਗਰਸੀ ਮੈਂਬਰਾਂ ਅਤੇ ਭਾਜਪਾ ਕੌਂਸਲਰਾਂ ਵਿਚਾਲੇ ਝੜਪ ਹੋ ਗਈ, ਜਿਨ੍ਹਾਂ ਨੇ ਪੋਸਟਰ ਖੋਹਣ ਦੀ ਕੋਸ਼ਿਸ਼ ਕੀਤੀ। 

‘ਆਪ’ ਦੇ ਮੇਅਰ ਕੁਲਦੀਪ ਕੁਮਾਰ ਨੇ ਮੀਟਿੰਗ ਕੁੱਝ  ਸਮੇਂ ਲਈ ਮੁਲਤਵੀ ਕਰ ਦਿਤੀ  ਅਤੇ ਬਾਅਦ ’ਚ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ  ਬੀ.ਆਰ. ਅੰਬੇਡਕਰ ਬਾਰੇ ਕੀਤੀ ਗਈ ਟਿਪਣੀ  ਦਾ ਮੁੱਦਾ ਸੰਸਦ ’ਚ ਉਠਾਇਆ। ਉਨ੍ਹਾਂ ਮੰਗ ਕੀਤੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। 

ਹਾਲਾਂਕਿ, ਭਾਜਪਾ ਕੌਂਸਲਰਾਂ ਨੇ ਕਾਂਗਰਸ ’ਤੇ  ਜਵਾਬੀ ਹਮਲਾ ਕਰਦਿਆਂ ਉਸ ’ਤੇ  ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਇਆ। ਬਾਅਦ ’ਚ ‘ਆਪ‘ ਅਤੇ ਕਾਂਗਰਸ ਨੇ ਸ਼ਾਹ ਦੀ ਟਿਪਣੀ  ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਇਸ ਮੁੱਦੇ ’ਤੇ  ਮਤਾ ਪੇਸ਼ ਕਰ ਰਹੇ ਹਨ। 

Tags: chandigarh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement