Chandigarh News : ਤਨਿਸ਼ਕਾ ਯਾਦਵ ਨੇ ਜੇਈਈ ਮੇਨ-ਪੇਪਰ 2 ਵਿੱਚ ਆਲ ਇੰਡੀਆ ਤੀਜਾ ਰੈਂਕ ਹਾਸਲ ਕੀਤਾ

By : BALJINDERK

Published : Feb 23, 2025, 6:36 pm IST
Updated : Feb 23, 2025, 6:36 pm IST
SHARE ARTICLE
ਤਨਿਸ਼ਕਾ ਯਾਦਵ
ਤਨਿਸ਼ਕਾ ਯਾਦਵ

Chandigarh News : ਤਨਿਸ਼ਕਾ ਯਾਦਵ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26, ਚੰਡੀਗੜ੍ਹ ’ਚ 12ਵੀਂ ਜਮਾਤ ਦੀ ਹੈ ਵਿਦਿਆਰਥਣ

Chandigarh News in Punjabi : ਸ਼ਹਿਰ ਦੀ ਧੀ ਤਨਿਸ਼ਕਾ ਯਾਦਵ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ [ਜੇਈਈ (ਮੇਨ)- 2025] ਸੈਸ਼ਨ 1 ਦੇ ਪੇਪਰ 2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ ਆਲ ਇੰਡੀਆ ਤੀਸਰਾ ਰੈਂਕ ਪ੍ਰਾਪਤ ਕਰਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।

ਪੰਜਾਬ ਕੇਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਕਮਲ ਕਿਸ਼ੋਰ ਯਾਦਵ ਅਤੇ ਗੀਤਾਂਜਲੀ ਸਾਗਰ IRS (ਇਨਕਮ ਟੈਕਸ) ਦੀ ਧੀ ਤਨਿਸ਼ਕਾ ਨੇ ਇਸ ਪ੍ਰੀਮੀਅਰ ਪ੍ਰੀਖਿਆ ’ਚ ਸ਼ਹਿਰ ਵਿੱਚੋਂ ਟਾਪ ਕੀਤਾ ਹੈ। ਤਨਿਸ਼ਕਾ ਯਾਦਵ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 26, ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਤਨਿਸ਼ਕਾ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੀ ਹੈ ਅਤੇ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ। 

ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਪੇਪਰ 2 (ਬੀ. ਆਰਚ ਅਤੇ ਬੀ. ਪਲੈਨਿੰਗ) ਲਈ 289 ਸ਼ਹਿਰਾਂ (ਭਾਰਤ ਤੋਂ ਬਾਹਰ ਦੇ 12 ਸ਼ਹਿਰਾਂ ਸਮੇਤ) ਦੇ 391 ਕੇਂਦਰਾਂ ’ਚ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਮੁੱਖ) - 2025 ਸੈਸ਼ਨ 1 (ਜਨਵਰੀ 2025) ਦਾ ਆਯੋਜਨ ਕੀਤਾ ਸੀ।

(For more news apart from Tanishka Yadav secured All India 3rd rank in JEE Main-Paper 2 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement