Chandigarh News: ਸਾਈਬਰ ਠੱਗਾਂ ਨੇ ਔਰਤ ਨੂੰ ਕੀਤਾ ਡਿਜੀਟਲ ਗ੍ਰਿਫ਼ਤਾਰ, ਠੱਗੇ 77 ਲੱਖ ਰੁਪਏ
Published : Aug 21, 2025, 6:42 am IST
Updated : Aug 21, 2025, 8:23 am IST
SHARE ARTICLE
Cyber ​​thugs digitally arrest woman, cheat her of Rs 77 lakh Chandigarh News
Cyber ​​thugs digitally arrest woman, cheat her of Rs 77 lakh Chandigarh News

Chandigarh News: ਕਿਹਾ, ਤੁਹਾਡੇ ਆਧਾਰ ਕਾਰਡ ਦੀ ਵਰਤੋਂ ਸਿਮ ਕਾਰਡ ਲੈਣ ਅਤੇ ਮੁੰਬਈ 'ਚ ਬੈਂਕ ਖਾਤਾ ਖੋਲ੍ਹਣ ਲਈ ਹੋਈ

Cyber ​​thugs digitally arrest woman, cheat her of Rs 77 lakh Chandigarh News:  ਚੰਡੀਗੜ੍ਹ ਦੀ ਇਕ ਔਰਤ ਨੂੰ ਡਿਜੀਟਲ ਤਰੀਕੇ ਨਾਲ ਗ੍ਰਿਫ਼ਤਾਰ ਕਰ ਕੇ 77,42,420 ਰੁਪਏ ਦੀ ਠੱਗੀ ਮਾਰੀ ਗਈ। ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਹਾਰਾਸ਼ਟਰ ਵਾਸੀ ਸਾਜਿਦ ਅਹਿਮਦ ਏ ਪਟੇਲ ਅਤੇ ਸ਼ਾਹਿਦ ਰਫ਼ੀਕ ਮੁੱਲਾ ਵਜੋਂ ਹੋਈ ਹੈ। ਅਪਰਾਧੀਆਂ ਨੇ ਔਰਤ ਨੂੰ ਦਸਿਆ ਸੀ ਕਿ ਉਹ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਹਨ।

ਧੋਖੇਬਾਜ਼ਾਂ ਨੇ ਔਰਤ ਨੂੰ ਧੋਖਾ ਦਿੱਤਾ ਕਿ ਉਸਦੇ ਆਧਾਰ ਕਾਰਡ ਦੀ ਵਰਤੋਂ ਸਿਮ ਕਾਰਡ ਪ੍ਰਾਪਤ ਕਰਨ ਅਤੇ ਮੁੰਬਈ ਵਿੱਚ ਇੱਕ ਬੈਂਕ ਖਾਤਾ ਖੋਲ੍ਹਣ ਲਈ ਕੀਤੀ ਗਈ ਸੀ। ਇਸ ਖਾਤੇ ਦੀ ਵਰਤੋਂ ਜੈੱਟ ਏਅਰਵੇਜ਼ ਦੇ ਸੀ.ਈ.ਓ. ਨਰੇਸ਼ ਗੋਇਲ ਨਾਲ ਸਬੰਧਤ ਇਕ ਮਨੀ ਲਾਂਡਰਿੰਗ ਕੇਸ ਵਿਚ ਕੀਤੀ ਗਈ ਸੀ। ਇਸ ਬਹਾਨੇ ਮੁਲਜ਼ਮਾਂ ਨੇ ਉਸ ਨੂੰ ਵੱਟਸਐਪ ਕਾਲਾਂ ’ਤੇ ਗਿ੍ਰਫ਼ਤਾਰੀ ਵਾਰੰਟ ਅਤੇ ਸੁਪਰੀਮ ਕੋਰਟ ਦੇ ਹੁਕਮ ਵਿਖਾਏ ਅਤੇ ਪਰਵਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਇਕ ਮਾਮਲੇ ਵਿਚ ਫਸਾਉਣ ਅਤੇ ਗਿ੍ਰਫ਼ਤਾਰ ਕਰਨ ਦੀ ਧਮਕੀ ਦੇ ਕੇ ਪੈਸੇ ਟ੍ਰਾਂਸਫ਼ਰ ਕੀਤੇ।

ਪੀੜਤ ਨੂੰ 10 ਜੁਲਾਈ, 2025 ਨੂੰ ਇਕ ਕਾਲ ਆਈ। ਕਾਲ ਕਰਨ ਵਾਲੇ ਨੇ ਅਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵਜੋਂ ਪੇਸ਼ ਕੀਤਾ। ਇਸ ਤੋਂ ਬਾਅਦ ਮੁਲਜ਼ਮ ਅਤੇ ਉਸ ਦੇ ਸਾਥੀ ਲਗਾਤਾਰ ਵੱਟਸਐਪ ਕਾਲ ਕਰਦੇ ਰਹੇ। ਉਨ੍ਹਾਂ ਪੀੜਤ ਨੂੰ ਡਰਾਇਆ ਅਤੇ ਚਾਰ ਵੱਖ-ਵੱਖ ਆਰਟੀਜੀਐਸ ਰਾਹੀਂ ਪੈਸੇ ਟ੍ਰਾਂਸਫ਼ਰ ਕਰਵਾਏ। ਪੀੜਤ ਨੇ ਕੈਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਐਚਡੀਐਫਸੀ ਬੈਂਕ ਤੋਂ ਕੁੱਲ 77,42,420 ਰੁਪਏ ਮੁਲਜ਼ਮਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੇ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਪੁਲਿਸ ਨੂੰ ਸ਼ਿਕਾਇਤ ਕੀਤੀ। 15 ਜੁਲਾਈ ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਐਫਆਈਆਰ ਦਰਜ ਕੀਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਪੁਲਿਸ ਨੇ ਕਾਲ ਡਿਟੇਲ, ਸੀਏਐਫ਼ ਅਤੇ ਬੈਂਕ ਕੇਵਾਈਸੀ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕੀਤੀ। ਮੁੱਖ ਮੁਲਜ਼ਮ ਸਾਜਿਦ ਅਹਿਮਦ ਏ ਪਟੇਲ (30), ਜੋ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ, ਨੂੰ 14 ਅਗੱਸਤ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਤੋਂ ਇਕ ਮੋਬਾਈਲ ਫ਼ੋਨ, ਸਿਮ ਕਾਰਡ, ਪੈਨ ਕਾਰਡ ਅਤੇ ਐਸਬੀਆਈ ਏਟੀਐਮ ਕਾਰਡ ਬਰਾਮਦ ਕੀਤਾ ਗਿਆ ਸੀ।

ਸਾਜਿਦ ਵਲੋਂ ਦਿਤੀ ਗਈ ਜਾਣਕਾਰੀ ’ਤੇ ਪੁਲਿਸ ਨੇ ਉਸ ਦੇ ਸਾਥੀ ਸ਼ਾਹਿਦ ਰਫ਼ੀਕ ਮੁੱਲਾ (37) ਨੂੰ ਵੀ ਗਿ੍ਰਫ਼ਤਾਰ ਕੀਤਾ। ਉਸ ਤੋਂ ਦੋ ਸੈਮਸੰਗ ਫ਼ੋਲਡ 5 ਮੋਬਾਈਲ, ਇਕ ਓਪੋ 5 ਜੀ ਫ਼ੋਨ, ਆਧਾਰ ਕਾਰਡ, ਦੋ ਪੈਨ ਕਾਰਡ, ਇਕ ਫ਼ੈਡਰਲ ਬੈਂਕ ਏਟੀਐਮ ਕਾਰਡ ਅਤੇ ਇਕ ਡਰਾਈਵਿੰਗ ਲਾਇਸੈਂਸ ਬਰਾਮਦ ਕੀਤਾ ਗਿਆ ਸੀ।ਦੋਵਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਸ਼ਿਕਾਇਤ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਬੈਂਕ ਦੀ ਮਦਦ ਨਾਲ ਮੁਲਜ਼ਮਾਂ ਦੇ ਖਾਤਿਆਂ ਵਿਚ 20 ਲੱਖ 16 ਹਜ਼ਾਰ 300 ਰੁਪਏ ਦੀ ਰਕਮ ਜ਼ਬਤ ਕਰ ਲਈ। 

ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ

(For more news apart from “Cyber ​​thugs digitally arrest woman Chandigarh News,” stay tuned to Rozana Spokesman.)


 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement