ਅੰਬੇਡਕਰ ਸਟੂਡੈਂਟ ਫੋਰਮ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਫ਼ਤਰ ਦੇ ਬਾਹਰ ਲੱਗੇ ਧਰਨੇ ਵਿੱਚ ਲਿਆ ਭਾਗ
Published : Feb 17, 2026, 10:59 pm IST
Updated : Feb 17, 2026, 10:59 pm IST
SHARE ARTICLE
Ambedkar Student Forum participated in the protest outside the Vice-Chancellor's office of Panjab University
Ambedkar Student Forum participated in the protest outside the Vice-Chancellor's office of Panjab University

ਜਾਤੀ ਆਧਾਰਤ ਭੇਦਭਾਵ ਦੇ ਵਿਰੋਧ ਵਿੱਚ ਧਰਨਾ

ਚੰਡੀਗੜ੍ਹ: ਏਐਸਐਫ (ਅੰਬੇਡਕਰ ਸਟੂਡੈਂਟ ਫੋਰਮ) ਵੱਲੋਂ 16 ਫ਼ਰਵਰੀ 2026 ਨੂੰ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਫ਼ਤਰ ਦੇ ਬਾਹਰ ਲੱਗੇ ਧਰਨੇ ਵਿੱਚ ਭਾਗ ਲਿਆ ਗਿਆ। ਇਹ ਧਰਨਾ ਅਰਥਸ਼ਾਸਤਰ ਵਿਭਾਗ ਦੇ ਡਾ. ਹਰਪ੍ਰੀਤ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਹੈ।

ਇਹ ਧਰਨਾ ਡਾ. ਹਰਪ੍ਰੀਤ ਸਿੰਘ ਨਾਲ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਜਾਤੀ ਆਧਾਰਿਤ ਭੇਦਭਾਵ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੇਦਭਾਵ ਦੇ ਕਾਰਨ ਉਨ੍ਹਾਂ ਦੀ ਤਰੱਕੀ (ਪ੍ਰਮੋਸ਼ਨ) ਨੂੰ ਜਾਣਬੁੱਝ ਕੇ ਰੋਕਿਆ ਗਿਆ ਹੈ। ਵਿਭਾਗ ਦੀ ਚੇਅਰਪਰਸਨ ਵੱਲੋਂ ਨਾ ਸਿਰਫ਼ ਡਾ. ਹਰਪ੍ਰੀਤ ਸਿੰਘ ਨਾਲ, ਸਗੋਂ ਅਨੁਸੂਚਿਤ ਜਾਤੀ (ਐਸ.ਸੀ.) ਨਾਲ ਸਬੰਧਤ ਹੋਰ ਸਹਿਕਰਮੀਆਂ ਨਾਲ ਵੀ ਮੀਟਿੰਗਾਂ ਵਿੱਚ ਭੇਦਭਾਵਪੂਰਨ ਵਤੀਰਾ ਕੀਤਾ ਗਿਆ ਹੈ।

ਜਾਤੀ ਆਧਾਰਿਤ ਭੇਦਭਾਵ ਸਾਡੇ ਸਮਾਜ ‘ਤੇ ਇੱਕ ਵੱਡਾ ਦਾਗ ਹੈ। ਇਹ ਬਹੁਤ ਚਿੰਤਾਜਨਕ ਗੱਲ ਹੈ ਕਿ ਆਧੁਨਿਕ ਸਮੇਂ ਵਿੱਚ ਵੀ ਇਹ ਭੇਦਭਾਵ ਜਾਰੀ ਹੈ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਵੀ ਆਪਣੀ ਜਗ੍ਹਾ ਬਣਾ ਚੁੱਕਿਆ ਹੈ। ਇਸ ਤਰ੍ਹਾਂ ਦੀ ਅਨਿਆਇਕ ਪ੍ਰਥਾ ਕਾਬਲ ਵਿਅਕਤੀਆਂ ਨੂੰ ਪਿੱਛੇ ਧੱਕਦੀ ਹੈ ਅਤੇ ਉਨ੍ਹਾਂ ਵਿੱਚ ਹੀਨਭਾਵਨਾ ਪੈਦਾ ਕਰਦੀ ਹੈ। ਏਐਸਐਫ ਸਭ ਪ੍ਰਕਾਰ ਦੇ ਜਾਤੀ ਆਧਾਰਿਤ ਭੇਦਭਾਵ ਦੀ ਕੜੀ ਨਿੰਦਾ ਕਰਦਾ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਤੁਰੰਤ ਅਤੇ ਨਿਰਪੱਖ ਕਾਰਵਾਈ ਦੀ ਮੰਗ ਕਰਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement