Chandigarh News : ਚੰਡੀਗੜ੍ਹ 'ਚ 3 ਔਰਤਾਂ ਨਾਲ 38.45 ਲੱਖ ਦੀ ਹੋਈ ਠੱਗੀ

By : BALJINDERK

Published : Sep 8, 2024, 1:24 pm IST
Updated : Sep 8, 2024, 1:24 pm IST
SHARE ARTICLE
file photo
file photo

Chandigarh News : ਤਿੰਨ ਵੱਖ -ਵੱਖ ਇਮੀਗ੍ਰੇਸ਼ਨ ਕੰਪਨੀਆਂ ਨੇ ਪੈਸੇ ਲੈ ਕੇ ਵੀਜ਼ਾ ਨਹੀਂ ਦਿਵਾਇਆ

Chandigarh News : ਚੰਡੀਗੜ੍ਹ 'ਚ ਵੀਜ਼ਾ ਦਿਵਾਉਣ ਦੇ ਨਾਂ 'ਤੇ ਤਿੰਨ ਇਮੀਗ੍ਰੇਸ਼ਨ ਕੰਪਨੀਆਂ ਨੇ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਸੈਕਟਰ-8 ਸਥਿਤ ਔਸਕੈਂਜ਼ ਓਵਰਸੀਜ਼ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ, ਵੀਜ਼ਾ ਸਰਵਿਸ ਸੈਂਟਰ ਇਮੀਗ੍ਰੇਸ਼ਨ ਅਤੇ ਮਾਈ ਇਮੀਗ੍ਰੇਸ਼ਨ ਸਲਿਊਸ਼ਨ ਵਰਗੀਆਂ ਕੰਪਨੀਆਂ ਨੇ ਲੋਕਾਂ ਤੋਂ ਪੈਸੇ ਅਤੇ ਦਸਤਾਵੇਜ਼ ਲਏ ਪਰ ਨਾ ਤਾਂ ਵੀਜ਼ਾ ਜਾਰੀ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਸੈਕਟਰ-3, ਸੈਕਟਰ-17 ਅਤੇ ਹੋਰ ਥਾਣਿਆਂ 'ਚ ਐੱਫ.ਆਈ.ਆਰ. ਦਰਜ ਕੀਤੀ ਗਈ।

ਇਹ ਵੀ ਪੜੋ :Delhi News : ਦਿੱਲੀ ਦੇ ਬੱਕਰਵਾਲਾ ’ਚ ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਲਾਡਵਾ ਦੀ ਰਹਿਣ ਵਾਲੀ ਰਿਤੂ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਮਰੀਕਾ ਦਾ ਵਰਕ ਵੀਜ਼ਾ ਲਗਵਾਉਣਾ ਚਾਹੁੰਦੀ ਸੀ। ਉਸ ਨੇ ਸੈਕਟਰ-4 ਸਥਿਤ ਔਸਕੈਂਜ਼ ਓਵਰਸੀਜ਼ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਦੀ ਅਰਚਨਾ ਬੱਤਰਾ, ਆਰਤੀ ਅਤੇ ਅਮਿਤ ਨਾਲ ਸੰਪਰਕ ਕੀਤਾ। ਮੁਲਜ਼ਮਾਂ ਨੇ ਵੀਜ਼ਾ ਲਗਵਾਉਣ ਲਈ ਰਿਤੂ ਤੋਂ 1 ਲੱਖ 91 ਹਜ਼ਾਰ ਰੁਪਏ ਮੰਗੇ, ਜੋ ਉਸ ਨੇ ਤੁਰੰਤ ਦੇ ਦਿੱਤੇ। ਪਰ ਮਹੀਨਿਆਂ ਬਾਅਦ ਵੀ ਵੀਜ਼ਾ ਨਹੀਂ ਮਿਲ ਸਕਿਆ। ਰਿਤੂ ਦੀ ਸ਼ਿਕਾਇਤ ’ਤੇ ਸੈਕਟਰ-3 ਥਾਣਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜੋ :Gurdaspur News : ਗੁਰਦਾਸਪੁਰ ਦੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਹੋਈ ਨਿਯੁਕਤ

ਯਮੁਨਾਨਗਰ ਦੀ ਰਹਿਣ ਵਾਲੀ ਸਿਦੀਕਸ਼ਾ ਨੇ ਆਪਣੇ ਜੀਵਨ ਸਾਥੀ ਨਾਲ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾਈ ਸੀ। ਵੀਜ਼ੇ ਲਈ ਉਸ ਨੇ ਸੈਕਟਰ-8 ਸਥਿਤ ਵੀਜ਼ਾ ਸਰਵਿਸ ਸੈਂਟਰ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਦੇ ਵਾਰਿਸ਼ ਚੌਹਾਨ, ਮਨਜੋਤ, ਕਮਲ, ਨਿਤੀਸ਼ ਅਤੇ ਕਰਮਾ ਨੇ ਵੀਜ਼ਾ ਪ੍ਰਕਿਰਿਆ ਲਈ 9 ਲੱਖ 80 ਹਜ਼ਾਰ 40 ਰੁਪਏ ਦੀ ਮੰਗ ਕੀਤੀ। ਸਿਦੀਕਸ਼ਾ ਨੇ ਪੈਸੇ ਅਤੇ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ, ਪਰ ਵੀਜ਼ਾ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਿਦੀਕਸ਼ਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ।

ਇਹ ਵੀ ਪੜੋ : Chhattisgarh News : ਛੱਤੀਸਗੜ੍ਹ ’ਚ ਵੱਡਾ ਰੇਲ ਹਾਦਸਾ ਟਲਿਆ, ਨਵੀਂ ਦਿੱਲੀ ਤੋਂ ਪਟਨਾ ਜਾ ਰਹੀ ਟਰੇਨ ਦੋ ਹਿੱਸਿਆਂ 'ਚ ਵੰਡੀ ਗਈ 

ਅੰਮ੍ਰਿਤਸਰ ਦੀ ਕੋਮਲਪ੍ਰੀਤ ਕੌਰ ਨੇ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਲਈ ਸੈਕਟਰ-17 ਸਥਿਤ ਮਾਈ ਇਮੀਗ੍ਰੇਸ਼ਨ ਸਲਿਊਸ਼ਨ ਕੰਪਨੀ ਨਾਲ ਸੰਪਰਕ ਕੀਤਾ। ਕੰਪਨੀ ਮਾਲਕ ਵਿਕਾਸ ਨੇ 20 ਲੱਖ ਰੁਪਏ ਦੀ ਮੰਗ ਕੀਤੀ, ਜਿਸ ਦੇ ਬਦਲੇ ਕੋਮਲਪ੍ਰੀਤ ਨੇ 16 ਲੱਖ 74 ਹਜ਼ਾਰ ਰੁਪਏ ਅਤੇ ਦਸਤਾਵੇਜ਼ ਜਮ੍ਹਾਂ ਕਰਵਾਏ। ਮਹੀਨਿਆਂ ਬਾਅਦ ਵੀ ਵੀਜ਼ਾ ਨਹੀਂ ਮਿਲਿਆ। ਜਦੋਂ ਕੋਮਲਪ੍ਰੀਤ ਨੇ ਪੈਸੇ ਵਾਪਸ ਮੰਗੇ ਤਾਂ ਵਿਕਾਸ ਨੇ ਉਸ ਨੂੰ ਧਮਕੀਆਂ ਦਿੱਤੀਆਂ। ਕੋਮਲਪ੍ਰੀਤ ਦੀ ਸ਼ਿਕਾਇਤ 'ਤੇ ਸੈਕਟਰ-17 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

(For more news apart from 38.45 lakh cheated with 3 women in Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement