Chandigarh District Court : ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕਿਸਾਨ ਨੂੰ 80 ਲੱਖ ਦੇ ਚੈੱਕ ਬਾਊਂਸ ਮਾਮਲੇ 'ਚ ਕੀਤਾ ਬਰੀ 

By : BALJINDERK

Published : Jun 8, 2024, 1:43 pm IST
Updated : Jun 8, 2024, 1:43 pm IST
SHARE ARTICLE
Chandigarh District Court
Chandigarh District Court

Chandigarh District Court : ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਲਿਆ ਫੈਸਲਾ 

Chandigarh District Court :ਜਲਾਲਾਬਾਦ-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜਲਾਲਾਬਾਦ ਵਾਸੀ ਅਸ਼ੋਕ ਕੁਮਾਰ ਨੂੰ 80 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ 'ਚ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਸ਼ੋਕ ਕੁਮਾਰ ਇੱਕ ਕਿਸਾਨ ਹੈ ਅਤੇ ਉਸ ਖ਼ਿਲਾਫ਼ ਕੋਟਕ ਮਹਿੰਦਰਾ ਬੈਂਕ ਨੇ ਚੈੱਕ ਬਾਊਂਸ ਦਾ ਮਾਮਲਾ ਦਰਜ ਕਰਵਾਇਆ ਸੀ। ਬੈਂਕ ਨੇ ਦੋਸ਼ ਲਗਾਇਆ ਸੀ ਕਿ ਅਸ਼ੋਕ ਕੁਮਾਰ ਨੇ 80 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਵਾਪਸ ਨਹੀਂ ਕੀਤਾ ਅਤੇ ਪਰ ਉਸ ਵੱਲੋਂ ਬੈਂਕ ਨੂੰ ਦਿੱਤਾ ਚੈੱਕ ਬਾਊਂਸ ਹੋ ਗਿਆ ਹੈ। ਇਸ ਲਈ ਉਸ ਵਿਰੁੱਧ ਕੇਸ ਦਰਜ ਕਰਾਇਆ ਗਿਆ ਸੀ। 

ਇਹ ਵੀ ਪੜੋ:Supreme Court : ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸਿੱਪੀ ਕਤਲਕਾਂਡ ’ਚ ਸੀਬੀਆਈ ਨੇ ਮੁਲਜ਼ਮ ਕਲਿਆਣੀ ਸਿੰਘ ਨੂੰ ਸੌਂਪੇ ਦਸਤਾਵੇਜ਼ 

ਇਸ ਮੌਕੇ ਅਸ਼ੋਕ ਕੁਮਾਰ ਦਾ ਕੇਸ ਲੜ ਰਹੇ ਐਡਵੋਕੇਟ ਇੰਦਰ ਪ੍ਰਤਾਪ ਸਿੰਘ ਮਾਂਗਟ ਨੇ ਬਹਿਸ ਦੌਰਾਨ ਕਿਹਾ ਕਿ ਬੈਂਕ ਨੇ ਉਨ੍ਹਾਂ ਦੇ ਚੈੱਕ ਦੀ ਦੁਰਵਰਤੋਂ ਕੀਤੀ ਹੈ ਅਤੇ ਕੋਟਕ ਮਹਿੰਦਰਾ ਨੇ ਜਿਸ ਚੈੱਕ ਦੇ ਖ਼ਿਲਾਫ਼ ਬਾਊਂਸ ਦਾ ਮਾਮਲਾ ਦਰਜ ਕੀਤਾ ਸੀ, ਉਹ ਆਈ. ਐੱਨ. ਜੀ. ਵਿਆਸਿਆ ਦੇ ਨਾਂ 'ਤੇ ਸੀ, ਜੋ ਕਿ 2018 'ਚ ਬਾਊਸ ਹੋ ਗਿਆ ਸੀ। ਜਦੋਂ ਕਿ ਉਸ ਸਮੇਂ ING ਵਿਆਸਿਆ ਬੈਂਕ ਪਹਿਲਾਂ ਹੀ ਖ਼ਤਮ ਹੋ ਚੁੱਕਾ ਸੀ। ਇਸ ਨੂੰ 2015 'ਚ ਹੀ ਕੋਟਕ ਮਹਿੰਦਰਾ ਨੂੰ ਹੀ ਬੈਂਕ 'ਚ ਮਿਲਾ ਦਿੱਤਾ ਗਿਆ ਸੀ। ਇਸ ਲਈ ਇਹ ਮਾਮਲਾ ਸਾਹਮਣੇ ਨਹੀਂ ਆ ਸਕਿਆ। ਇਸ ਤੋਂ ਇਲਾਵਾ ਬੈਂਕ ਵਲੋਂ ਜਿਸ ਵਿਅਕਤੀ ਨੇ ਕੇਸ ਦਾਇਰ ਕੀਤਾ ਸੀ, ਉਹ ਬੈਂਕ ਵੱਲੋਂ ਚੈੱਕ ਦੇ ਸਬੰਧੀ ਸਹੀ ਪੱਖ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕਰ ਸਕਿਆ, ਜਿਸ ਦੇ ਸਬੰਧੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਬਰੀ ਕਰ ਦਿੱਤਾ ਹੈ।

(For more news apart from Chandigarh District Court acquitted the farmer in 80 lakh check bounce case News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement