Chandigarh News : NIA ਨੇ ਅਤਿਵਾਦੀ ਪਾਸੀਆ ਵਿਰੁਧ ਗ੍ਰਿਫ਼ਤਾਰੀ ਵਾਰੰਟ ਲਈ ਅਰਜ਼ੀ ਕੀਤੀ ਦਾਇਰ
Published : Jan 5, 2025, 11:44 am IST
Updated : Jan 5, 2025, 11:44 am IST
SHARE ARTICLE
NIA files application for arrest warrant against terrorist Pasiya Latest News in Punjabi
NIA files application for arrest warrant against terrorist Pasiya Latest News in Punjabi

ਅਮਰੀਕਾ 'ਚ ਬੈਠੇ ਹੈਪੀ ਨੇ ਚੰਡੀਗੜ੍ਹ 'ਚ ਕਰਾਇਆ ਸੀ ਬੰਬ ਧਮਾਕਾ

NIA files application for arrest warrant against terrorist Pasiya Latest News in Punjabi : NIA ਨੇ ਚੰਡੀਗੜ੍ਹ ਦੇ ਸੈਕਟਰ 10 ਸਥਿਤ ਇਕ ਘਰ 'ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਅਤਿਵਾਦੀ ਹੈਪੀ ਪਾਸੀਆ ਵਿਰੁਧ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕੀਤੀ ਹੈ। ਇਸ ਸਬੰਧੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ। ਇਸ ਅਰਜ਼ੀ 'ਤੇ ਫ਼ੈਸਲਾ 9 ਜਨਵਰੀ ਨੂੰ ਲਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਿਛਲੇ ਸਾਲ 11 ਸਤੰਬਰ ਨੂੰ ਸੈਕਟਰ-10 ਸਥਿਤ ਮਕਾਨ ਨੰ. 575 'ਤੇ ਗ੍ਰਨੇਡ ਹਮਲਾ ਹੋਇਆ ਸੀ। ਜਿੱਥੇ ਰੋਹਨ ਅਤੇ ਵਿਸ਼ਾਲ ਮਸੀਹ ਨਾਂ ਦੇ ਦੋ ਨੌਜਵਾਨ ਹੈਂਡ ਗ੍ਰੇਨੇਡ ਸੁੱਟ ਕੇ ਫ਼ਰਾਰ ਹੋ ਗਏ ਸਨ। ਅਮਰੀਕਾ ਸਥਿਤ ਅਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੇ ਸ਼ੋਸਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਹੈਪੀ ਪਾਸੀਆ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਪਾਕਿਸਤਾਨ ਸਥਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਹੈ। ਉਸ ਦੇ ਜ਼ਰੀਏ ਹੀ ਇਸ ਹਮਲੇ ਦੇ ਦੋਸ਼ੀਆਂ ਨੂੰ ਹਥਿਆਰ ਮੁਹਈਆ ਕਰਵਾਏ ਗਏ ਸਨ।

ਪਹਿਲਾਂ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕੋਲ ਸੀ ਪਰ ਬਾਅਦ 'ਚ ਮਾਮਲਾ NIA ਨੂੰ ਸੌਂਪ ਦਿਤਾ ਗਿਆ। ਇਸ ਮਾਮਲੇ ਵਿਚ ਹੁਣ ਤਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਰੋਹਨ, ਵਿਸ਼ਾਲ, ਅਮਰਜੀਤ ਸਿੰਘ, ਅਕਾਸ਼ਦੀਪ ਸਿੰਘ ਤੇ ਕੁਲਦੀਪ ਸ਼ਾਮਲ ਹਨ। ਕੁਲਦੀਪ ਚੰਡੀਗੜ੍ਹ 'ਚ ਆਟੋ ਚਲਾਉਂਦਾ ਹੈ। ਮੁਲਜ਼ਮ ਸੈਕਟਰ 43 ਦੇ ਬੱਸ ਸਟੈਂਡ ਤੋਂ ਆਟੋ ਰਾਹੀਂ ਸੈਕਟਰ 10 ’ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ ਸੀ।

(For more Punjabi news apart from NIA files application for arrest warrant against terrorist Pasiya Latest News in Punjabi stay tuned to Rozana Spokesman)

Location: India, Chandigarh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement