Panchkula Accident News : ਪੰਚਕੂਲਾ 'ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਕਾਰ 'ਤੇ ਵੱਡਾ ਦਰਖੱਤ ਡਿੱਗਿਆ, 6 ਬੱਚੇ ਜ਼ਖਮੀ

By : BALJINDERK

Published : Sep 3, 2025, 2:18 pm IST
Updated : Sep 3, 2025, 2:18 pm IST
SHARE ARTICLE
ਪੰਚਕੂਲਾ 'ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਕਾਰ 'ਤੇ ਵੱਡਾ ਦਰਖੱਤ ਡਿੱਗਿਆ, 6 ਬੱਚੇ ਜ਼ਖਮੀ
ਪੰਚਕੂਲਾ 'ਚ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਕਾਰ 'ਤੇ ਵੱਡਾ ਦਰਖੱਤ ਡਿੱਗਿਆ, 6 ਬੱਚੇ ਜ਼ਖਮੀ

Panchkula Accident News : ਬੱਚਿਆਂ ਨੂੰ ਹਸਪਤਾਲ 'ਚ ਕਰਵਾਇਆ ਦਾਖ਼ਲ , ਪ੍ਰਸ਼ਾਸਨ ਨੇ ਅੱਜ ਸਵੇਰੇ ਸਕੂਲ ਬੰਦ ਕਰਨ ਦੇ ਦਿੱਤੇ ਸੀ ਨਿਰਦੇਸ਼

Panchkula Accident News in Punjabi : ਪੰਚਕੂਲਾ ਵਿੱਚ ਭਾਰੀ ਮੀਂਹ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਨਿੱਜੀ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਨਾਲ ਭਰੀ ਕਾਰ 'ਤੇ ਇੱਕ ਵੱਡਾ ਦਰੱਖਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਕਾਰ ਵਿੱਚ 6 ਸਕੂਲੀ ਬੱਚੇ ਸਵਾਰ ਸਨ,  ਜ਼ਖ਼ਮੀ ਬੱਚਿਆਂ  ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸਤਲੁਜ ਪਬਲਿਕ ਸਕੂਲ, ਸੈਕਟਰ 4, ਪੰਚਕੂਲਾ ਸਾਹਮਣੇ ਵਾਪਰੀ ਹੈ। ਪ੍ਰਸ਼ਾਸਨ ਨੇ ਅੱਜ ਸਵੇਰੇ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸੀ। 

ਬੱਚਿਆਂ ਦੇ ਪਿਤਾ ਆਨੰਦ ਅਤਰੀ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਸਤਲੁਜ ਪਬਲਿਕ ਸਕੂਲ, ਸੈਕਟਰ 4, ਪੰਚਕੂਲਾ ਸਾਹਮਣੇ ਵਾਪਰੀ ਹੈ। ਆਨੰਦ ਅਤਰੀ ਦਾ ਭਰਾ ਅਨੂਪ ਅਤਰੀ ਪੰਚਕੂਲਾ ਦੇ ਸੈਕਟਰ 4 ਵਿੱਚ ਸਥਿਤ ਸਤਲੁਜ ਪਬਲਿਕ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਇਆ ਸੀ।  ਇਸ ਦੌਰਾਨ ਸਕੂਲ ਦੇ ਬਾਹਰ ਇੱਕ ਵੱਡਾ ਦਰੱਖਤ ਕਾਰ 'ਤੇ ਡਿੱਗ ਗਿਆ। ਹਾਦਸੇ ਦੌਰਾਨ ਅਨੂਪ ਅਤਰੀ ਅਤੇ 6 ਬੱਚੇ ਕਾਰ ਵਿੱਚ ਸਨ।  ਜਿਸ ਵਿੱਚ ਆਨੰਦ ਅਤਰੀ ਦੇ ਦੋ ਬੱਚੇ ਅਤੇ ਉਸਦੇ ਭਰਾ ਅਨੂਪ ਅਤਰੀ ਦੇ ਦੋ ਬੱਚੇ ਅਤੇ ਉਸਦੀ ਭੈਣ ਦੇ ਦੋ ਬੱਚੇ ਕਾਰ ਵਿੱਚ ਸਨ। 

ਜ਼ਿਕਰਯੋਗ ਹੈ ਕਿ ਪੰਚਕੂਲਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਅੱਜ ਸਵੇਰੇ 7 ਵਜੇ ਪੰਚਕੂਲਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।  ਪਰ ਪੰਚਕੂਲਾ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਜ਼ਬੂਰ ਕਰ ਰਹੇ ਹਨ।

ਅਜਿਹੀ ਸਥਿਤੀ ਵਿੱਚ, ਸਵਾਲ ਇਹ ਉੱਠਦਾ ਹੈ ਕਿ ਜੇਕਰ ਅਜਿਹੇ ਮੌਸਮ ਵਿੱਚ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਿਵੇਂ ਕਿ ਕਾਰ 'ਤੇ ਦਰੱਖਤ ਡਿੱਗਣ ਦੀ ਇਸ ਘਟਨਾ, ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ?

(For more news apart from big tree fell on car carrying school children in Panchkula, 6 children injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement