ਰਿਲਾਇੰਸ ਇੰਡਸਟਰੀ ਅਸਾਮ 'ਚ ਕਰੇਗੀ 2500 ਕਰੋੜ ਰੁਪਏ ਦਾ ਨਿਵੇਸ਼ : ਮੁਕੇਸ਼ ਅੰਬਾਨੀ
Published : Feb 4, 2018, 2:16 am IST
Updated : Feb 3, 2018, 8:46 pm IST
SHARE ARTICLE

ਗੁਹਾਟੀ, 3 ਫ਼ਰਵਰੀ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕੰਪਨੀ ਅਸਾਮ ਵਿਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਰਿਟੇਲ, ਪਟਰੌਲੀਅਮ, ਟੈਲੀਕਾਮ, ਟੂਰਜ਼ਿਮ ਅਤੇ ਸਪੋਰਟਸ ਵਰਗੇ ਕਈ ਸੈਕਟਰਾਂ ਵਿਚ ਹੋਵੇਗਾ ਅਤੇ ਅਗਲੇ ਤਿੰਨ ਸਾਲਾਂ ਵਿਚ ਇਥੇ ਘੱਟੋ-ਘੱਟ 80 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ।ਅਸਾਮ ਵਿਚ ਸ਼ੁਰੂ ਹੋਏ ਗਲੋਬਲ ਨਿਵੇਸ਼ਕ ਸੰਮਲੇਨ 'ਚ ਮੁਕੇਸ਼ ਅੰਬਾਨੀ ਨੇ ਕਿਹਾ,''ਮੈਂ ਅਸਾਮ ਲਈ ਅਗਲੇ ਤਿੰਨ ਸਾਲਾਂ 'ਚ ਪੰਜ ਵਾਅਦਿਆਂ ਦਾ ਐਲਾਨ ਕਰਦੇ ਹੋਏ ਬਹੁਤ ਖ਼ੁਸ਼ ਹਾਂ। ਰਿਲਾਇੰਸ ਅਸਾਮ ਦੇ ਬਾਜ਼ਾਰ ਵਿਚ ਅਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਾਧੂ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤਹਿਤ ਕੰਪਨੀ ਇਥੇ ਰਿਟੇਲ ਆਊਲੇਟਸ ਦੀ ਗਿਣਤੀ ਨੂੰ ਵਧਾ ਕੇ 40 ਕਰੇਗੀ, ਜੋ ਵਰਤਮਾਨ 'ਚ ਅਜੇ ਦੋ ਹੈ।''


ਉਨ੍ਹਾਂ ਕਿਹਾ ਕਿ ਇਥੇ ਪਟਰੌਲ ਸਟੇਸ਼ਨਾਂ ਦੀ ਗਿਣਤੀ ਨੂੰ ਵੀ ਮੌਜੂਦਾ 27 ਤੋਂ ਵਧਾ ਕੇ 165 ਕੀਤਾ ਜਾਵੇਗਾ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਅਸੀਂ ਅਸਾਮ ਵਿਚ ਸਾਰੇ 145 ਤਹਿਸੀਲ ਹੈੱਡਕੁਆਰਟਰਾਂ 'ਚ ਨਵੇਂ ਦਫ਼ਤਰ ਖੋਲ੍ਹਣ ਜਾ ਰਹੇ ਹਾਂ। ਸਾਡੀ ਕੋਸ਼ਿਸ਼ ਹਮੇਸ਼ਾ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਦੀ ਰਹੀ ਹੈ ਅਤੇ ਅਸਾਮ ਵਿਚ 20,000 ਨੌਕਰੀਆਂ ਪੈਦਾ ਕੀਤੀਆਂ ਹਨ।ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਾਲ ਹੀ ਦੇ ਸਮੇਂ ਸੱਭ ਤੋਂ ਬਿਹਤਰ 2018-2019 ਬਜਟ ਪੇਸ਼ ਕੀਤਾ ਹੈ ਜਿਸ ਵਿਚ ਕਿਸਾਨ ਸਮੇਤ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰਖਿਆ ਗਿਆ ਹੈ।             (ਪੀ.ਟੀ.ਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement