Two-wheeler prices: ਦੋ-ਪਹੀਆ ਵਾਹਨ ਨਿਰਮਾਤਾ ਕੰਪਨੀਆਂ ਸਾਲ ਦੇ ਸ਼ੁਰੂ ’ਚ ਨਹੀਂ ਵਧਾਉਣਗੀਆਂ ਕੀਮਤਾਂ
Published : Dec 29, 2023, 8:20 am IST
Updated : Dec 29, 2023, 8:20 am IST
SHARE ARTICLE
Two-wheeler manufacturers will not increase prices at the beginning of the year
Two-wheeler manufacturers will not increase prices at the beginning of the year

ਕਿਹਾ, ਸਾਡਾ ਈ-ਸਕੂਟਰਾਂ ਦੀਆਂ ਕੀਮਤਾਂ ਵਧਾਉਣ ਦਾ ਕੋਈ ਇਰਾਦਾ ਨਹੀਂ

Two-wheeler prices:ਇਲੈਕਟ੍ਰਿਕ ਦੋਪਹੀਆ ਵਾਹਨ ਖੇਤਰ ਦੀਆਂ ਛੋਟੀਆਂ ਕੰਪਨੀਆਂ ਅਗਲੇ ਸਾਲ ਦੇ ਸ਼ੁਰੂ ਵਿਚ ਕੀਮਤਾਂ ਨਹੀਂ ਵਧਾਉਣਗੀਆਂ। ਕੰਪਨੀਆਂ ਇਹ ਕਦਮ ਇਹ ਯਕੀਨੀ ਬਣਾਉਣ ਲਈ ਚੁਕਣਗੀਆਂ ਕਿ ਮਾਤਰਾ ਵਿਚ ਕੋਈ ਗਿਰਾਵਟ ਨਾ ਆਵੇ।

ਲੋਹੀਆ ਆਟੋ, ਗੋਦਾਵਰੀ ਇਲੈਕਟ੍ਰਿਕ, ਇਮੋਬੀ ਆਦਿ ਕੰਪਨੀਆਂ ਦੇ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਕੀਮਤ 90 ਹਜ਼ਾਰ ਤੋਂ ਇਕ ਲੱਖ ਰੁਪਏ ਤਕ ਹੈ। ਜਿਵੇਂ ਕਿ ਭਾਰਤ ਦਾ ਈ-ਟੂ-ਵ੍ਹੀਲਰ ਉਦਯੋਗ 2024 ਤਕ 10 ਲੱਖ ਦਾ ਅੰਕੜਾ ਪਾਰ ਕਰਨ ਲਈ ਤਿਆਰ ਹੈ, ਇਸ ਲਈ ਨਿਰਮਾਤਾ ਕੀਮਤ ਸਥਿਰਤਾ ਬਣਾਈ ਰੱਖ ਸਕਦੇ ਹਨ। ਗੋਦਾਵਰੀ ਇਲੈਕਟ੍ਰਿਕ ਮੋਟਰ, ਜੋ ਇਸ ਸਾਲ ਮਾਰਕੀਟ ਵਿਚ ਦਾਖ਼ਲ ਹੋਈ, ਵੀ ਇਸ ਪਹੁੰਚ ਨੂੰ ਦਰਸਾਉਂਦੀ ਹੈ।

ਇਸ ਸਬੰਧੀ ਗੋਦਾਵਰੀ ਦੇ ਸੀਈਓ ਹੈਦਰ ਖ਼ਾਨ ਨੇ ਕਿਹਾ, ‘ਸਾਡੇ ਈ-ਸਕੂਟਰਾਂ ਦੀਆਂ ਕੀਮਤਾਂ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਸਾਡਾ ਧਿਆਨ ਵਾਹਨਾਂ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣ ’ਤੇ ਹੈ। ਇਸੇ ਤਰ੍ਹਾਂ ਬੈਂਗਲੁਰੂ ਸਥਿਤ ਸਟਾਰਟਅੱਪ ਕੰਪਨੀ ਇਮੋਬੀ ਨੇ ਵੀ ਸਰਕਾਰੀ ਸਬਸਿਡੀਆਂ ਤੋਂ ਅਪਣੀ ਆਜ਼ਾਦੀ ’ਤੇ ਜ਼ੋਰ ਦਿਤਾ ਹੈ।

ਦੂਜੇ ਪਾਸੇ ਇਕ ਹੋਰ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਸ਼ੇਮਾ ਇਲੈਕਟ੍ਰਿਕ ਦੇ ਸੰਸਥਾਪਕ ਯੋਗੇਸ਼ ਨੇ ਕਿਹਾ, ‘ਜਦੋਂ ਤਕ ਕੱਚੇ ਮਾਲ ਜਾਂ ਸਪੇਅਰ ਪਾਰਟਸ ਦੀ ਕੀਮਤ ਨਹੀਂ ਵਧਦੀ ਉਦੋਂ ਤਕ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਸਾਡੇ ਮਾਡਲਾਂ ਦੀਆਂ ਕੀਮਤਾਂ ਵਧਣਗੀਆਂ।

 (For more Punjabi news apart from Two-wheeler manufacturers will not increase prices at the beginning of the year, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement