ਚੀਨ ਅਤੇ ਅਮਰੀਕਾ ਟੈਰਿਫ਼ 'ਚ ਵਾਧਾ ਰੋਕੀ ਰੱਖਣ ਲਈ ਸਹਿਮਤ ਹੋਏ
Published : Jul 29, 2025, 11:03 pm IST
Updated : Jul 29, 2025, 11:03 pm IST
SHARE ARTICLE
Representative Image.
Representative Image.

ਅਮਰੀਕਾ ਚੀਨੀ ਵਸਤਾਂ ਉਤੇ  30 ਫੀ ਸਦੀ  ਅਤੇ ਚੀਨ ਅਮਰੀਕੀ ਉਤਪਾਦਾਂ ਉਤੇ  10 ਫੀ ਸਦੀ  ਟੈਕਸ ਵਸੂਲਦਾ ਹੈ

ਸਟਾਕਹੋਮ : ਚੀਨ ਅਤੇ ਅਮਰੀਕਾ ਨੇ ਅਪਣੇ ਅਧਿਕਾਰੀਆਂ ਦੀ ਦੋ ਦਿਨਾਂ ਦੀ ਬੈਠਕ ਤੋਂ ਬਾਅਦ ਸਟਾਕਹੋਮ ’ਚ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਉਤੇ ਟੈਰਿਫ ’ਚ ਵਾਧੇ ਨੂੰ ਅਜੇ ਰੋਕੀ ਰੱਖਣ ਉਤੇ  ਸਹਿਮਤ ਹੋ ਗਏ ਹਨ।

ਲੀ ਚੇਂਗਗਾਂਗ ਨੇ ਕਿਹਾ ਕਿ ਦੋਹਾਂ  ਧਿਰਾਂ ਨੇ ‘ਰਚਨਾਤਮਕ’ ਅਤੇ ‘ਸਪੱਸ਼ਟ’ ਗੱਲਬਾਤ ਕੀਤੀ ਅਤੇ ਟੈਰਿਫ ਨੂੰ ਮੌਜੂਦਾ ਪੱਧਰ ਉਤੇ  ਰੱਖਣ ਉਤੇ  ਸਹਿਮਤੀ ਪ੍ਰਗਟਾਈ- ਅਮਰੀਕਾ ਚੀਨੀ ਵਸਤਾਂ ਉਤੇ  30 ਫੀ ਸਦੀ  ਅਤੇ ਚੀਨ ਅਮਰੀਕੀ ਉਤਪਾਦਾਂ ਉਤੇ  10 ਫੀ ਸਦੀ  ਟੈਕਸ ਵਸੂਲਦਾ ਹੈ। 

ਲੀ ਨੇ ਇਹ ਵੀ ਕਿਹਾ ਕਿ ਦੋਹਾਂ ਧਿਰਾਂ ਨੇ ਸੂਖਮ ਆਰਥਕ  ਮੁੱਦਿਆਂ ਉਤੇ  ਵਿਆਪਕ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਵਪਾਰ ਅਤੇ ਆਰਥਕ  ਮੁੱਦਿਆਂ ਉਤੇ  ਸਮੇਂ ਸਿਰ ਇਕ-ਦੂਜੇ ਨਾਲ ਸੰਪਰਕ ਰੱਖਣ ਅਤੇ ਗੱਲਬਾਤ ਕਰਨ ਉਤੇ  ਸਹਿਮਤੀ ਪ੍ਰਗਟਾਈ। 

ਚੀਨ ਅਤੇ ਅਮਰੀਕਾ ਦੇ ਵਪਾਰ ਅਧਿਕਾਰੀਆਂ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਸਵੀਡਨ ਦੀ ਰਾਜਧਾਨੀ ਵਿਚ ਵਪਾਰ ਵਾਰਤਾ ਦਾ ਤਾਜ਼ਾ ਦੌਰ ਕੀਤਾ ਤਾਂ ਜੋ ਟੈਰਿਫ ਨੂੰ ਲੈ ਕੇ ਪੈਦਾ ਹੋਏ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਦੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। 

Tags: china, usa

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement