ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਦੀ ਸਥਾਪਨਾ ਕਰੇਗੀ ਦਿੱਲੀ ਸਰਕਾਰ
Published : Apr 28, 2018, 5:41 pm IST
Updated : Apr 28, 2018, 5:41 pm IST
SHARE ARTICLE
Delhi govt to set up Rogi Kalyan Samiti
Delhi govt to set up Rogi Kalyan Samiti

ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ 'ਚ ਸਿਹਤ ਸੰਸਥਾਵਾਂ ਦੀ ਸਹਾਇਤਾ ਲਈ ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਅਤੇ ਰਾਜ ਦੁਆਰਾ ਸੰਚਾਲਿਤ ਡਿਸਪੈਂਸਰੀਆਂ, ਪੋਲੀ...

ਨਵੀਂ ਦਿੱਲੀ, 28 ਅਪ੍ਰੈਲ : ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ 'ਚ ਸਿਹਤ ਸੰਸਥਾਵਾਂ ਦੀ ਸਹਾਇਤਾ ਲਈ ਹਰ ਵਿਧਾਨਸਭਾ ਖੇਤਰ 'ਚ 'ਰੋਗੀ ਕਲਿਆਣ ਕਮੇਟੀ' ਅਤੇ ਰਾਜ ਦੁਆਰਾ ਸੰਚਾਲਤ ਡਿਸਪੈਂਸਰੀਆਂ, ਪੋਲੀ ਡਿਸਪੈਂਸਰੀ ਅਤੇ ਮੁਹੱਲਾ ਡਿਸਪੈਂਸਰੀ 'ਚ 'ਪਬਲਿਕ ਹੈਲਥ ਕਮੇਟੀ' ਸਥਾਪਤ ਕਰੇਗੀ।

Delhi govt to set up Rogi Kalyan SamitiDelhi govt to set up Rogi Kalyan Samiti

'ਸਿਹਤ ਅਤੇ ਪਰਵਾਰ ਕਲਿਆਣ ਵਿਭਾਗ' ਵੱਲੋਂ 26 ਅਪ੍ਰੈਲ ਨੂੰ ਜਾਰੀ ਆਦੇਸ਼ ਮੁਤਾਬਕ 'ਅਸੈਂਬਲੀ ਰੋਗੀ ਕਲਿਆਣ ਕਮੇਟੀ' ਦੀ ਭੂਮਿਕਾ ਸਲਾਹਕਾਰ ਵੱਜੋਂ ਹੋਵੇਗੀ ਜੋ ਸਿਹਤ ਸਹੂਲਤਾਂ, ਵਿਕਾਸ ਆਦਿ 'ਚ ਰਣਨੀਤੀਆਂ ਨੂੰ ਵਿਕਸਤ ਕਰੇਗਾ ਜਦਕਿ 'ਜਨ ਸਿਹਤ ਕਮੇਟੀ' ਨੂੰ ਉਪ ਕਮੇਟੀ ਦੇ ਤੌਰ 'ਤੇ ਸਥਾਪਤ ਕੀਤਾ ਜਾਵੇਗਾ।

Delhi govt to set up Rogi Kalyan SamitiDelhi govt to set up Rogi Kalyan Samiti

ਉਸ ਨੇ ਕਿਹਾ ਕਿ ਰੋਗੀ ਕਲਿਆਣ ਕਮੇਟੀ' ਅਤੇ 'ਜਨ ਸਿਹਤ ਕਮੇਟੀ' ਨੂੰ ਮਦਦ ਦੇ ਤੌਰ 'ਤੇ ਪ੍ਰਤੀ ਸਾਲ ਤਿੰਨ ਲੱਖ ਰੁਪਏ ਦਿਤੇ ਜਾਣਗੇ। ਵਿਭਾਗ ਨੇ ਕਿਹਾ ਕਿ 'ਅਸੈਂਬਲੀ ਰੋਗੀ ਕਲਿਆਣ ਕਮੇਟੀਆਂ’ ਨੂੰ ਵਿਧਾਨਸਭਾ ਖੇਤਰ - ਪੱਧਰ 'ਤੇ ‘ ਸੋਸਾਇਟੀ  ਰਜਿਸਟ੍ਰੇਸ਼ਨ ਐਕਟ’ 1860 ਤਹਿਤ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਅਤੇ ਉਹ ਰੋਗੀ ਕਲਿਆਣ ਕਮੇਟੀ (ਜਿਲ੍ਹੇ) ਲਈ ਮਨਜ਼ੂਰ ਉਪ-ਕਾਨੂੰਨਾਂ ਦੀ ਪਾਲਣਾ ਕਰਣਗੀਆਂ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement