ਹੁਣ ਚੰਡੀਗੜ੍ਹ ਸ਼ਹਿਰ ‘ਚ ਪ੍ਰਦੂਸ਼ਣ ਰੋਕਣ ਲਈ ਜਲਦ ਸ਼ੁਰੂ ਹੋਵੇਗਾ ‘ਈ-ਰਿਕਸ਼ਾ’ ਪ੍ਰੋਜੈਕਟ
Published : May 27, 2019, 11:51 am IST
Updated : May 27, 2019, 11:51 am IST
SHARE ARTICLE
E-Rikshaw Project
E-Rikshaw Project

ਸ਼ਹਿਰ ਵਿਚ ਟਰਾਂਸਪੋਰਟ ਸਿਸਟਮ ਨੂੰ ਸਹੀ ਕਰਨ ਲਈ ਪ੍ਰਸ਼ਾਸਨ ਨੇ ਈ-ਰਿਕਸ਼ਾ ਨੂੰ ਪ੍ਰਮੋਟ ਕਰਨ ਦਾ ਪਲਾਨ ਤਿਆਰ ਕੀਤਾ ਹੈ...

ਚੰਡੀਗੜ੍ਹ: ਸ਼ਹਿਰ ਵਿਚ ਟਰਾਂਸਪੋਰਟ ਸਿਸਟਮ ਨੂੰ ਸਹੀ ਕਰਨ ਲਈ ਪ੍ਰਸ਼ਾਸਨ ਨੇ ਈ-ਰਿਕਸ਼ਾ ਨੂੰ ਪ੍ਰਮੋਟ ਕਰਨ ਦਾ ਪਲਾਨ ਤਿਆਰ ਕੀਤਾ ਹੈ। ਜੂਨ ਮਹੀਨੇ ਤੋਂ ਈ-ਰਿਕਸ਼ਾ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ। ਦੋ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਵਿਚ ਬਿਨ੍ਹਾਂ ਕੰਟਰੋਲ ਦੇ ਦੌੜ ਰਹੇ ਆਟੋ ਰਿਕਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਸਵਾਲ ਚੁੱਕਿਆ ਸੀ।

E-RikshawE-Rikshaw

ਅਦਾਲਤ ਦੇ ਸਵਾਲ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸ਼ਹਿਰ ‘ਚ ਈ-ਰਿਕਸ਼ਾ ਸੰਚਾਲਨ ਦੀ ਰੂਪ ਰੇਖਾ ਤਿਆਰ ਕੀਤੀ ਹੈ। ਅਧਿਕਾਰੀਆਂ ਦੀ ਦਲੀਲ ਹੈ ਕਿ ਸ਼ਹਿਰ ਵਿਚ ਈ-ਰਿਕਸ਼ਾ ਚੱਲਣ ਨਾਲ ਜਿੱਥੇ ਪ੍ਰਦੂਸ਼ਣ ਘੱਟ ਹੋਵੇਗਾ, ਉਥੇ ਹੀ ਸਪੀਡ ‘ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਬੀਤੇ ਦਿਨੀਂ ਬਹੁਤੇ ਆਟੋ ਰਿਕਸ਼ਾ ਵਾਲਿਆਂ ਨੇ ਚਲਦੇ ਆਟੋ ਵਿਚ ਔਰਤਾਂ ਨਾਲ ਗਲਤ ਵਰਤਾਓ ਕੀਤਾ। ਕਈ ਮਾਮਲਿਆਂ ਵਿਚ ਤਾਂ ਬਲਾਤਕਾਰ ਦੇ ਮਾਮਲੇ ਵੀ ਸਾਹਮਣੇ ਆਏ ਹਨ।

E-RikshawE-Rikshaw

ਈ-ਰਿਕਸ਼ਾ ਨੂੰ ਸਵਾਰੀਆਂ ਲਈ ਹਰ ਮਾਇਨੇ ਤੋਂ ਸੇਫ਼ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦੀ ਦਲੀਲ ਹੈ ਕਿ ਕਿਰਾਇਆ ਸਸਤਾ ਹੋਣ ਦੇ ਚੱਲਦਿਆਂ ਲੋਕ ਆਵਾਜਾਈ ਲਈ ਇਨ੍ਹਾਂ ਦਾ ਇਸਤੇਮਾਲ ਕਰਨਗੇ। ਇਸ ਸੰਦਰਭ ਵਚਿ ਟਰਾਂਸਪੋਰਟ ਸਕੱਤਰ ਡਾ. ਅਜੇ ਸਿੰਗਲਾ ਦਾ ਕਹਿਣਾ ਹੈ ਕਿ ਸ਼ਹਿ ਵਿਚ ਈ-ਰਿਕਸ਼ਾ ਨੂੰ ਪ੍ਰਮੋਟ ਕਰਨ ਲਈ ਪ੍ਰਸ਼ਾਸਨ ਵੱਲੋਂ ਪਹਿਲ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਸ ਨਾਲ ਵਧੀਆ ਨਤੀਜੇ ਨਿਕਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement