2017-18 'ਚ 40 ਫ਼ੀ ਸਦੀ ਵਧਿਆ ਫ਼ੇਸਬੁਕ ਇੰਡੀਆ ਦਾ ਸ਼ੁੱਧ ਲਾਭ
Published : Dec 26, 2018, 1:19 pm IST
Updated : Dec 26, 2018, 1:19 pm IST
SHARE ARTICLE
Facebook India
Facebook India

ਮਾਰਚ 2018 ਵਿਚ ਖ਼ਤਮ ਹੋਏ ਵਿੱਤੀ ਸਾਲ 'ਚ ਫ਼ੇਸਬੁਕ ਇੰਡੀਆ ਦਾ ਲਾਭ 40 ਫ਼ੀ ਸਦੀ ਵਧ ਕੇ 57 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ........

ਮੁੰਬਈ  : ਮਾਰਚ 2018 ਵਿਚ ਖ਼ਤਮ ਹੋਏ ਵਿੱਤੀ ਸਾਲ 'ਚ ਫ਼ੇਸਬੁਕ ਇੰਡੀਆ ਦਾ ਲਾਭ 40 ਫ਼ੀ ਸਦੀ ਵਧ ਕੇ 57 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਦਿਖਾਉਂਦਾ ਹੈ ਕਿ ਦੇਸ਼ ਵਿਚ ਡਾਟਾ ਕਾਸਟ ਵਿਚ ਤੇਜ਼ ਗਿਰਾਵਟ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਵਧੀ ਹੈ ਅਤੇ ਇਸ ਦਾ ਸਿੱਧਾ ਅਸਰ ਇਹਨਾਂ ਦੀ ਆਮਦਨੀ 'ਤੇ ਹੋਇਆ ਹੈ। ਭਾਰਤ ਵਿਚ ਕੰਪਨੀ ਦੀ ਕੁੱਲ ਆਮਦਨ 'ਚ 53 ਫ਼ੀ ਸਦੀ ਦੀ ਤੇਜ਼ੀ ਆਈ ਹੈ। ਕੰਪਨੀ ਨੇ ਕਿਹਾ ਹੈ ਕਿ ਅਮਰੀਕੀ ਮੂਲ ਕੰਪਨੀ ਨੂੰ ਦਿਤੀ ਗਈ ਸੇਵਾਵਾਂ ਤੋਂ ਵਾਧੇ ਵਿਚ ਮਦਦ ਮਿਲੀ ਹੈ। ਆਮਦਨ 'ਚ ਵਟਸਐਪ ਤੋਂ ਕੀਤੀ ਆਮਦਨ ਵੀ ਸ਼ਾਮਲ ਹੈ।

ਕੰਪਨੀ ਦੀ ਕੁੱਲ ਆਮਦਨ ਵਿੱਤੀ ਸਾਲ 2018 ਵਿਚ 521 ਕਰੋੜ ਰੁਪਏ ਰਹੀ, ਜਦੋਂ ਕਿ ਇਕ ਸਾਲ ਪਹਿਲਾਂ 407 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਸੀ। ਵਿੱਤੀ ਬਿਆਨ ਵਿਚ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਵਿਚ ਕਈ ਟੈਕਸ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਦੇ ਆਮਦਨ ਕਰ, ਵੈਟ, ਵਿਕਰੀ ਕਰ, ਕਸਟਮਜ਼, ਐਕਸਾਇਜ਼ ਅਤੇ ਸੇਵਾ ਕਰ ਵਰਗੇ ਮਾਮਲੇ ਬਾਕੀ ਹਨ।  ਫ਼ੇਸਬੁਕ ਇੰਡੀਆ ਨੇ ਈਮੇਲ ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਕੰਪਨੀ ਦੀ ਭਾਰਤ ਵਿਚ ਆਮਦਨੀ ਨੂੰ ਸ਼ੁੱਧ ਤੌਰ 'ਤੇ ਜ਼ਾਹਰ ਨਹੀਂ ਕਰਦੇ ਹਨ।

ਇਹ ਅੰਕੜੇ ਸਿਰਫ਼ ਭਾਰਤੀ ਯੂਨਿਟ ਵਲੋਂ ਅਮਰੀਕੀ ਕੰਪਨੀ ਨੂੰ ਦਿਤੀਆਂ ਹੋਈਆਂ ਸੇਵਾਵਾਂ ਦੇ ਹਨ। ਭਾਰਤੀ ਸ਼ਾਖਾ ਸਿੰਗਾਪੁਰ ਵਿਚ ਰਜਿਸਟਰਡ ਇਕ ਕੰਪਨੀ ਵਲੋਂ ਸੰਚਾਲਿਤ ਹੈ। ਦਸੰਬਰ 'ਚ ਜਾਰੀ ਰੀਪੋਰਟ ਮੁਤਾਬਕ, 2019 'ਚ ਭਾਰਤ 'ਚ ਡਿਜ਼ੀਟਲ ਇਸ਼ਤਿਹਾਰਾਂ ਦਾ ਕੰਮ-ਕਾਜ 18,802.3 ਕਰੋੜ ਰੁਪਏ ਦਾ ਰਹਿ ਸਕਦਾ ਹੈ, ਜੋ ਕਿ 2018 ਵਿਚ 14,162.2 ਕਰੋੜ ਰੁਪਏ ਦਾ ਸੀ। ਗੂਗਲ ਅਤੇ ਫੇਸਬੁਕ ਭਾਰਤ ਵਿਚ ਡਿਜਿਟਲ ਇਸ਼ਤਿਹਾਰ ਖ਼ਰਚ ਦਾ 65 ਫ਼ੀ ਸਦੀ ਹਿੱਸਾ ਅਪਣੇ ਕਬਜ਼ੇ ਵਿਚ ਲੈਂਦਾ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement