ਤਿਉਹਾਰਾਂ ਮੌਕੇ BSNL ਵੱਲੋਂ ਅਨਲਿਮਟਡ ਕਾਲਿੰਗ ਦੇ ਪੇਸ਼ਕਸ
Published : Oct 26, 2019, 8:45 am IST
Updated : Oct 26, 2019, 8:45 am IST
SHARE ARTICLE
BSNL
BSNL

ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਸਰਕਾਰੀ ਦੂਰਸੰਚਾਰ ਕੰਪਨੀ...

ਨਵੀਂ ਦਿੱਲੀ: ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਦੇਸ਼ ਦੀ ਪ੍ਰਮੁੱਖ ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਦੀਵਾਲੀ ਮੌਕੇ ਆਪਣੇ ਸਾਰੇ ਲੈਂਡਲਾਈਨ ਅਤੇ ਬਰਾਡਬੈਂਡ ਗਾਹਕਾਂ ਲਈ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕੀਤੀ ਹੈ। ਬੀ. ਐੱਸ. ਐੱਨ. ਐੱਲ. ਨੇ ਕਿਹਾ ਕਿ ਗਾਹਕ ਪੂਰੇ ਦੇਸ਼ 'ਚ ਕਿਸੇ ਵੀ ਲੈਂਡਲਾਈਨ ਅਤੇ ਮੋਬਾਇਲ ਨੰਬਰ 'ਤੇ ਅਨਲਿਮਟਿਡ ਕਾਲ ਕਰ ਸਕਦੇ ਹਨ। ਕੰਪਨੀ ਦੇ ਨਿਰਦੇਸ਼ਕ ਵਿਵੇਕ ਬਾਂਜ਼ਲ ਨੇ ਕਿਹਾ, ''ਅਸੀਂ ਇਹ ਗੱਲ ਸਮਝਦੇ ਹਾਂ ਕਿ ਤਿਉਹਾਰ ਦੇ ਮੌਕੇ ਗਾਹਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੁੱਭਕਾਮਨਾਵਾਂ ਸਾਂਝੀਆਂ ਕਰਦੇ ਹਨ।

BSNL Employees BSNL 

ਹਾਲਾਂਕਿ ਬੀ. ਐੱਸ. ਐੱਨ. ਐੱਲ. ਲੈਂਡਲਾਈਨ ਦੇ ਮਾਧਿਅਮ ਨਾਲ ਕਾਲਿੰਗ ਦਾ ਅਹਿਸਾਸ ਸਭ ਤੋਂ ਵਧੀਆ ਹੈ, ਇਸ ਲਈ ਸ਼ੁੱਭਕਾਮਨਾਵਾਂ ਸਭ ਤੋਂ ਉੱਤਮ ਸੰਭਵ ਮਾਧਿਅਮ ਰਾਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਫਰ 27 ਤੇ 28 ਅਕਤੂਬਰ ਨੂੰ ਪੂਰੇ 24 ਘੰਟਿਆਂ ਲਈ ਵੈਲਿਡ ਹੋਵੇਗਾ। ਬੀ. ਐੱਸ. ਐੱਨ. ਐੱਲ. ਅਗਲੇ ਕੁੱਝ ਮਹੀਨਿਆਂ 'ਚ ਆਪਣੀਆਂ ਭਾਰਤ ਫਾਈਬਰ ਸੇਵਾਵਾਂ ਲਈ ਜ਼ਿਆਦਾ ਨਗਰਾਂ ਅਤੇ ਪਿੰਡਾਂ ਨੂੰ ਵੀ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਮਾਰਚ, 2020 ਤੱਕ ਭਾਰਤ ਫਾਈਬਰ ਸੇਵਾ ਦੀ ਵਿਸ਼ਾਲ ਕਵਰੇਜ ਦੀ ਯੋਜਨਾ ਹੈ।

BSNLBSNL

ਸਾਡੇ ਬਰਾਡਬੈਂਡ ਉਤਪਾਦਾਂ ਦੇ ਨਾਲ ਮਨੋਰੰਜਨ ਸਮੱਗਰੀ ਨੂੰ ਪੈਕੇਜ ਬਣਾ ਕੇ ਗਾਹਕਾਂ ਦੇ ਬਰਾਡਬੈਂਡ ਤਜਰਬੇ ਨੂੰ ਹੋਰ ਜ਼ਿਆਦਾ ਖੁਦਮੁਖਤਿਆਰ ਕੀਤਾ ਜਾ ਰਿਹਾ ਹੈ। ਮੌਜੂਦਾ 'ਚ ਭਾਰਤ ਫਾਈਬਰ 500 ਜੀ. ਬੀ. ਯੋਜਨਾ, ਜਿੱਥੇ ਗਾਹਕ ਨੂੰ 50 ਐੱਮ. ਬੀ. ਪੀ. ਐੱਸ. 'ਤੇ 500 ਜੀ. ਬੀ. ਡਾਊਨਲੋਡ ਮਿਲਦਾ ਹੈ, ਬਾਜ਼ਾਰ 'ਚ ਸਭ ਤੋਂ ਲੋਕਪ੍ਰਿਯ ਬਰਾਡਬੈਂਡ ਉਤਪਾਦਾਂ 'ਚੋਂ ਇਕ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement